ਪੁਣੇ ਦੀ ATS ਨੇ ਸ਼ੱਕੀ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

Tuesday, May 24, 2022 - 05:07 PM (IST)

ਪੁਣੇ (ਵਾਰਤਾ)- ਮਹਾਰਾਸ਼ਟਰ 'ਚ ਪੁਣੇ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਇਕ ਵੱਡੀ ਮੁਹਿੰਮ 'ਚ 28 ਸਾਲਾ ਜੁਨੈਦ ਮੁਹੰਮਦ ਨੂੰ ਕਸ਼ਮੀਰ ਦੇ ਇਕ ਅੱਤਵਾਦੀ ਸੰਗਠਨ ਤੋਂ ਫੰਡ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਏ.ਟੀ.ਐੱਸ. ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਪੁਣੇ ਦੇ ਦਪੋੜੀ ਇਲਾਕੇ ਵਿਚ ਜਾਲ ਵਿਛਾ ਕੇ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ। ਜੁਨੈਦ 'ਤੇ ਕਸ਼ਮੀਰ 'ਚ 'ਗਜ਼ਵਤੇ ਅਲ ਹਿੰਦ' ਅੱਤਵਾਦੀ ਸਮੂਹ ਤੋਂ ਪੈਸੇ ਲੈਣ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਇਸ ਸੰਗਠਨ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ। ਸ਼ੱਕੀ ਅੱਤਵਾਦੀ ਜੁਨੈਦ 'ਤੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਲਈ ਪੈਸੇ ਲੈਣ ਦਾ ਵੀ ਦੋਸ਼ ਹੈ।

ਜਾਂਚ 'ਚ ਸਾਹਮਣੇ ਆਇਆ ਕਿ ਜੁਨੈਦ ਨੂੰ ਜੰਮੂ-ਕਸ਼ਮੀਰ ਤੋਂ ਪੈਸੇ ਮਿਲੇ ਸਨ। ਮੂਲ ਰੂਪ ਨਾਲ ਮਹਾਰਾਸ਼ਟਰ ਦੇ ਅਕੋਲਾ ਦੇ ਰਹਿਣ ਵਾਲੇ ਜੁਨੈਦ ਦੀ ਉਮਰ 28 ਸਾਲ ਹੈ। ਏ.ਟੀ.ਐੱਸ. ਅਧਿਕਾਰੀਆਂ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਅੱਤਵਾਦੀਆਂ ਦੇ ਸੰਪਰਕ ਵਿਚ ਆਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਜੰਮੂ-ਕਸ਼ਮੀਰ ਵਿਚ ਲਸ਼ਕਰ-ਏ-ਤੋਇਬਾ ਦੇ ਆਗੂਆਂ ਦੇ ਸੰਪਰਕ 'ਚ ਸੀ। ਉਸ ਦੀ ਸ਼ਮੂਲੀਅਤ ਦੀ ਪੁਸ਼ਟੀ ਹੋਣ 'ਤੇ ਟੀਮ ਨੇ ਉਸ ਨੂੰ ਸਵੇਰੇ ਦਪੋੜੀ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ।


DIsha

Content Editor

Related News