ਵੰਦੇ ਭਾਰਤ ਐਕਸਪ੍ਰੈੱਸ ਟਰੇਨ ''ਤੇ ਪਥਰਾਅ
Monday, Feb 25, 2019 - 12:12 AM (IST)

ਨਵੀਂ ਦਿੱਲੀ– ਵਾਰਾਣਸੀ ਤੋਂ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ 'ਤੇ ਐਤਵਾਰ ਮੁੜ ਪਥਰਾਅ ਕੀਤਾ ਗਿਆ। ਇਸ ਕਾਰਨ ਡਰਾਈਵਰ ਦੀ ਮੁਖ ਖਿੜਕੀ ਤੇ ਹੋਰਨਾਂ ਖਿੜਕੀਆਂ ਨੂੰ ਨੁਕਸਾਨ ਪੁੱਜਾ।
ਉੱਤਰੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਅਛਾਲਾ ਵਿਖੇ ਨਾਲ ਵਾਲੀ ਲਾਈਨ ਤੋਂਲੰਘ ਰਹੀ ਇਕ ਟਰੇਨ ਹੇਠ ਆ ਕੇ ਇਕ ਪਸ਼ੂ ਮਾਰਿਆ ਗਿਆ। ਇਸ ਤੋਂ ਨਾਰਾਜ਼ ਹੋਏ ਲੋਕਾਂ ਨੇ ਉਸ ਟਰੇਨ 'ਤੇ ਪਥਰਾਅ ਕੀਤਾ। ਪਥਰਾਅ ਦੀ ਲਪੇਟ 'ਚ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਵੀ ਆ ਗਈ। ਟਰੇਨ ਦੇ ਕਿਸੇ ਹੋਰ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਜਿਸ ਪਿੱਛੋਂ ਟਰੇਨ ਨੂੰ ਉਸ ਦੀ ਅਗਲੀ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਗਿਆ।