ਰਾਜਸਥਾਨ ਤੇ ਜੰਮੂ-ਸ਼੍ਰੀਨਗਰ ’ਚੋਂ ਮਿਲੇ ਪਾਕਿਸਤਾਨੀ ਗੁਬਾਰੇ ਤੇ PTI ਲਿਖੇ ਝੰਡੇ
Wednesday, Aug 30, 2023 - 01:11 AM (IST)
ਅਨੂਪਗੜ੍ਹ (ਚੁੱਘ) : ਰਾਜਸਥਾਨ ਦੇ ਰਾਵਲਾ ਖੇਤਰ ਦੇ ਪਿੰਡ 22 ਕੇ. ਡੀ. ’ਚ ਸੋਮਵਾਰ ਨੂੰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਇਕ ਖੇਤ ’ਚੋਂ ਪਾਕਿਸਤਾਨੀ ਗੁਬਾਰੇ ਤੇ ਪੀਟੀਆਈ ਦਾ ਝੰਡਾ ਮਿਲਿਆ ਹੈ। ਪਾਕਿਸਤਾਨ ਲਿਖੇ ਗੁਬਾਰੇ ਅਤੇ ਪੀਟੀਆਈ ਲਿਖਤੀ ਝੰਡਾ ਮਿਲਣ ’ਤੇ ਉਕਤ ਖੇਤ ਦੇ ਕਿਸਾਨ ਵਲੋਂ ਸੂਚਨਾ ਦਿੱਤੇ ਜਾਣ ’ਤੇ ਬੀਐੱਸਐੱਫ ਦੇ ਅਧਿਕਾਰੀ ਤੇ ਸੁਰੱਖਿਆ ਏਜੰਸੀਆਂ ਅਤੇ ਰਾਵਲਾ ਪੁਲਸ ਮੌਕੇ ’ਤੇ ਪਹੁੰਚੀ ਤੇ ਗੁਬਾਰੇ ਅਤੇ ਝੰਡੇ ਨੂੰ ਕਬਜ਼ੇ ’ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ 22 ਕੇ. ਡੀ. ਦੇ ਕਿਸਾਨ ਸ਼ਰਵਣ ਕੁਮਾਰ ਪੁੱਤਰ ਅੰਮੀ ਲਾਲ ਆਪਣੇ ਖੇਤ ਵਿਚ ਰੋਹੀ ’ਚ ਗਿਆ ਤਾਂ ਉਸ ਨੇ ਆਪਣੇ ਖੇਤ 'ਚ ਗੁਬਾਰਿਆਂ ਦੀ ਲਾਈਨ ਦੇਖੀ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ: ਬਾਂਹ 'ਚ ਰਾਡ ਪਈ ਹੋਣ ਦੇ ਬਾਵਜੂਦ ਕਾਰਗਿਲ ਯੋਧਾ ਨੇ ਹੜ੍ਹ 'ਚ ਫਸੇ 24 ਲੋਕਾਂ ਦੀ ਬਚਾਈ ਜਾਨ
ਕਿਸਾਨ ਜਦੋਂ ਗੁਬਾਰਿਆਂ ਕੋਲ ਗਿਆ ਤਾਂ ਉਥੇ 22 ਗੁਬਾਰੇ ਅਤੇ ਇਕ ਚੰਦ-ਤਾਰੇ ਵਾਲਾ ਪਾਕਿਸਤਾਨ ਦਾ ਪੀਟੀਆਈ ਲਿਖਿਆ ਹੋਇਆ ਝੰਡਾ ਮਿਲਿਆ। ਉਸ ਨੇ ਤੁਰੰਤ ਬੀਐੱਸਐੱਫ ਦੀ ਜੀ ਬ੍ਰਾਂਚ ਸਮੇਤ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਬੀਐੱਸਐੱਫ ਦੀ ਜੀ ਬ੍ਰਾਂਚ ਦੇ ਇੰਸਪੈਕਟਰ ਤਾਰਾ ਚੰਦ ਯਾਦਵ, ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਅਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਗੁਬਾਰਿਆਂ ਵਾਲੀ ਥਾਂ ਨੂੰ ਬਾਰੀਕੀ ਨਾਲ ਪਰਖਿਆ ਪਰ ਉਥੋਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਨਹੀਂ ਪਾਈ ਗਈ। ਦੂਜੇ ਪਾਸੇ ਜੰਮੂ-ਸ਼੍ਰੀਨਗਰ ਦੇ ਨੌਸ਼ਹਿਰਾ ਦੇ ਰਾਜਪੁਰ ਕੁਮਲਾ ਪਿੰਡ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦਾ ਝੰਡਾ ਅਤੇ ਗੁਬਾਰੇ ਬਰਾਮਦ ਹੋਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8