ਭਰਾ ਨੇ ਮਤਰੇਏ ਭਰਾ ਦੇ ਪਰਿਵਾਰ ਨੂੰ ਜ਼ਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ

Thursday, Nov 26, 2020 - 02:49 PM (IST)

ਭਰਾ ਨੇ ਮਤਰੇਏ ਭਰਾ ਦੇ ਪਰਿਵਾਰ ਨੂੰ ਜ਼ਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ

ਅਨੂਪਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਦੇ ਜੈਤਹਾਰੀ ਥਾਣਾ ਖੇਤਰ ਦੇ ਇਕ ਪਿੰਡ 'ਚ ਬੁੱਧਵਾਰ-ਵੀਰਵਾਰ ਦੀ ਦਰਮਿਆਨ ਰਾਤ ਜਾਇਦਾਦ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਮਤਰੇਏ ਭਰਾ ਅਤੇ ਉਸ ਦੇ ਪਰਿਵਾਰ ਨੂੰ ਜ਼ਿੰਦਾ ਸਾੜ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਖ਼ੁਦ ਵੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜੈਤਹਾਰੀ ਪੁਲਸ ਥਾਣੇ ਦੇ ਇੰਚਾਰਜ ਕੇ. ਕੇ. ਤ੍ਰਿਪਾਠੀ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 20 ਕਿਲੋਮੀਟਰ ਦੂਰ ਧਨਗਵਾਂ ਪਿੰਡ ਵਿਚ 35 ਸਾਲਾ ਦੀਪਕ ਵਿਸ਼ਕਰਮਾ ਦਾ ਆਪਣੇ ਮਤਰੇਏ ਵੱਡੇ ਭਰਾ ਓਮਕਾਰ ਵਿਸ਼ਕਰਮਾ (42) ਨਾਲ ਜ਼ਮੀਨੀ ਜਾਇਦਾਦ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਰੰਜਿਸ਼ ਦੇ ਚੱਲਦੇ ਦੀਪਕ ਨੇ ਬੀਤੀ ਰਾਤ ਓਮਕਾਰ ਦੇ ਸੁੱਤੇ ਹੋਏ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਅਤੇ ਉਸ ਮਗਰੋਂ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ।

ਪੁਲਸ ਮੁਤਾਬਕ ਘਟਨਾ ਵਿਚ ਓਮਕਾਰ, ਵਿਸ਼ਕਰਮਾ, ਉਸ ਦੀ ਪਤਨੀ ਅਤੇ ਓਮਕਾਰ ਦੀ ਧੀ ਮੌਤ ਹੋ ਗਈ। ਜਦਕਿ ਓਮਕਾਰ ਦਾ 18 ਸਾਲਾ ਪੁੱਤਰ ਆਸ਼ੀਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸ਼ਹਿਡੋਲ ਭੇਜਿਆ ਗਿਆ ਹੈ। ਤ੍ਰਿਪਾਠੀ ਨੇ ਦੱਸਿਆ ਕਿ ਭਰਾ ਦੇ ਪਰਿਵਾਰ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਦੀਪਕ ਨੇ ਖ਼ੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣੇ ਤੋਂ ਪੁਲਸ ਫੋਰਸ ਨੇ ਤੁੰਰਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ। ਲਾਸ਼ਾਂ ਦਾ ਪੰਚਨਾਮਾ ਕਰ ਕੇ ਪੁਲਸ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।


author

Tanu

Content Editor

Related News