ਗੜ੍ਹਸ਼ੰਕਰ ਬਾਈਪਾਸ ''ਤੇ ਕਹਿਰ: ਤੂੜੀ ਨਾਲ ਭਰੀ ਟਰਾਲੀ ਬਣੀ ਅੱਗ ਦਾ ਗੋਲਾ, ਦੋ ਭਰਾ ਗੰਭੀਰ ਜ਼ਖਮੀ

Thursday, Apr 23, 2026 - 09:03 AM (IST)

ਗੜ੍ਹਸ਼ੰਕਰ ਬਾਈਪਾਸ ''ਤੇ ਕਹਿਰ: ਤੂੜੀ ਨਾਲ ਭਰੀ ਟਰਾਲੀ ਬਣੀ ਅੱਗ ਦਾ ਗੋਲਾ, ਦੋ ਭਰਾ ਗੰਭੀਰ ਜ਼ਖਮੀ

ਗੜ੍ਹਸ਼ੰਕਰ (ਅਰੋੜਾ) : ਗੜ੍ਹਸ਼ੰਕਰ ਬੰਗਾ ਰੋਡ ਮਿੰਨੀ ਬਾਈਪਾਸ ਨੇੜੇ ਤੂੜੀ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਕਸੂਸਪੁਰ ਪਿੰਡ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ, ਪੁੱਤਰ ਸੁਲੱਖਣ ਸਿੰਘ ਦੋ ਭਰਾ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਵਿਚ ਕੰਗਰੋੜ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਸਨ।

ਇਹ ਵੀ ਪੜ੍ਹੋ: ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

ਜਦੋਂ ਉਹ ਬੰਗਾ ਰੋਡ ਮਿੰਨੀ ਬਾਈਪਾਸ ਨੇੜੇ ਨਵਾਂਸ਼ਹਿਰ ਰੋਡ ’ਤੇ ਮੁੜ ਰਹੇ ਸਨ ਤਾਂ ਅਚਾਨਕ ਸ਼ਾਰਟ ਸਰਕਟ ਕਾਰਨ ਤੂੜੀ ਨਾਲ ਭਰੀ ਟਰਾਲੀ ਨੂੰ ਅੱਗ ਲੱਗ ਗਈ। ਦੋਵੇਂ ਭਰਾ ਅੱਗ ਨਾਲ ਕਾਫੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਗੜ੍ਹਸ਼ੰਕਰ ਸਿਵਲ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News