ਲੁਧਿਆਣਾ ''ਚ ਵੱਡੀ ਵਾਰਦਾਤ: ਭਰਾ ਮੋਟਰਸਾਈਕਲ ''ਤੇ ਬੈਠਾ ਰਿਹਾ, ਲੁਟੇਰੇ ਗਹਿਣਿਆਂ ਤੇ ਨਕਦੀ ਵਾਲਾ ਬੈਗ ਉਡਾ ਲੈ ਗਏ
Wednesday, Apr 22, 2026 - 09:12 AM (IST)
ਲੁਧਿਆਣਾ (ਸਿਆਲ) : ਮਹਾਨਗਰ ਦੇ ਭੀੜ-ਭੜੱਕੇ ਵਾਲੇ ਪ੍ਰਮੁੱਖ ਵਪਾਰਕ ਖੇਤਰ ਗੁੜ ਮੰਡੀ ਵਿਚ ਖਰੀਦਦਾਰੀ ਕਰਨ ਆਈ ਇੱਕ ਮਹਿਲਾ ਦਾ ਪਰਸ ਲੈ ਕੇ ਅਣਪਛਾਤਾ ਵਿਅਕਤੀ ਫਰਾਰ ਹੋ ਗਿਆ। ਮੋਤੀ ਨਗਰ, ਭਗਤ ਸਿੰਘ ਕਲੋਨੀ ਦੀ ਰਹਿਣ ਵਾਲੀ ਮਹਿਲਾ ਚਾਂਦਨੀ ਸਰੋਜ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਮੋਟਰਸਾਈਕਲ ’ਤੇ ਸਰਾਫ਼ਾ ਬਾਜ਼ਾਰ ਤੋਂ ਸੋਨੇ ਦਾ ਮੰਗਲਸੂਤਰ ਤੇ ਚਾਂਦੀ ਦੇ ਗਹਿਣਿਆਂ ਦੀ ਖਰੀਦਦਾਰੀ ਕਰ ਕੇ ਗੁੜ ਮੰਡੀ ਵਿੱਚ ਮਨਿਆਰੀ ਦਾ ਸਾਮਾਨ ਲੈਣ ਆਈ ਸੀ। ਉਸ ਦਾ ਭਰਾ ਦੁਕਾਨ ਦੇ ਬਾਹਰ ਮੋਟਰਸਾਈਕਲ ’ਤੇ ਹੀ ਬੈਠਾ ਸੀ ਅਤੇ ਮੋਟਰਸਾਈਕਲ ਦੇ ਹੈਂਡਲ ’ਤੇ ਗਹਿਣਿਆਂ ਵਾਲਾ ਬੈਗ ਲਟਕਾਇਆ ਹੋਇਆ ਸੀ। ਜਦੋਂ ਮਹਿਲਾ ਦੁਕਾਨ ਤੋਂ ਖਰੀਦਦਾਰੀ ਕਰਕੇ ਬਾਹਰ ਆਈ ਤਾਂ ਦੇਖਿਆ ਕਿ ਮੋਟਰਸਾਈਕਲ ਦੇ ਹੈਂਡਲ ਤੋਂ ਬੈਗ ਗਾਇਬ ਸੀ। ਇਸ ਬੈਗ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਨਾਲ 25,000 ਰੁਪਏ ਦੀ ਨਕਦੀ ਵੀ ਸੀ।
ਇਹ ਵੀ ਪੜ੍ਹੋ : ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ 'ਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ
ਉਹ ਇਕਦਮ ਘਬਰਾ ਗਈ ਅਤੇ ਆਸ-ਪਾਸ ਦੀਆਂ ਦੁਕਾਨਾਂ ’ਤੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਚੈੱਕ ਕਰਨ ਲੱਗੀ। ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਿਆ ਕਿ ਇਕ ਅਣਪਛਾਤਾ ਵਿਅਕਤੀ, ਜਿਸ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਉਹ ਬੈਗ ਲੈ ਕੇ ਜਾ ਰਿਹਾ ਹੈ। ਉਸ ਦੇ ਪਿੱਛੇ ਇਕ ਹੋਰ ਅਣਪਛਾਤਾ ਵਿਅਕਤੀ ਵੀ ਜਾ ਰਿਹਾ ਸੀ। ਇਸ ਘਟਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
