ਜਲੰਧਰ-ਪਠਾਨਕੋਟ NH ''ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ ''ਤਾ ਪਰਿਵਾਰ ! ਭੈਣ-ਭਰਾ ਦੀ ਹੋਈ ਦਰਦਨਾਕ ਮੌਤ

Sunday, Apr 19, 2026 - 11:19 AM (IST)

ਜਲੰਧਰ-ਪਠਾਨਕੋਟ NH ''ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ ''ਤਾ ਪਰਿਵਾਰ ! ਭੈਣ-ਭਰਾ ਦੀ ਹੋਈ ਦਰਦਨਾਕ ਮੌਤ

ਮੁਕੇਰੀਆਂ (ਬਲਬੀਰ)-ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਮੁਕੇਰੀਆਂ ਤੋਂ 13 ਕਿਲੋਮੀਟਰ ਦੂਰ ਕਸਬਾ ਮਿਲਵਾਂ ਦੇ ਬੱਸ ਸਟਾਪ ਨੇੜੇ ਇਕ ਕਾਰ ਦੇ ਬੇਕਾਬੂ ਹੋਣ ਕਰਕੇ ਦਰੱਖ਼ਤ ਨਾਲ ਟਕਰਾਉਣ ਕਾਰਨ 2 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋਣ ਅਤੇ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਰਿਸ਼ਤੇਦਾਰ ਅਮਿਤ ਸ਼ਰਮਾ ਨੇ ਦੱਸਿਆ ਕਿ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਸ਼ਰਮਾ ਅਤੇ ਉਨ੍ਹਾਂ ਦੇ 2 ਛੋਟੇ ਬੱਚੇ-ਧੀ ਅਯਾਨ (10) ਅਤੇ ਪੁੱਤਰ ਆਂਧਰਵ (1) ਲੁਧਿਆਣਾ ਤੋਂ ਪਠਾਨਕੋਟ ਆਪਣੇ ਘਰ ਜਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 22 ਅਪ੍ਰੈਲ ਤੱਕ ਵੱਡੀ ਅਪਡੇਟ ਜਾਰੀ! ਜਾਣੋ ਕਦੋ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert

ਜਿਵੇਂ ਹੀ ਉਹ ਮਾਨਸਰ ਟੋਲ ਪਲਾਜ਼ਾ ਪਾਰ ਕਰਕੇ ਮਿਲਵਾਂ (ਹਿਮਾਚਲ) ਕਸਬੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਅਤੇ ਡਰਾਈਵਰ ਪਵਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਦਿੱਲੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਅੰਕਿਤ ਸ਼ਰਮਾ ਅਤੇ ਉਸ ਦੀ ਪਤਨੀ ਆਰਤੀ ਸ਼ਰਮਾ ਨੂੰ ਗੰਭੀਰ ਹਾਲਤ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ। ਡਰਾਈਵਰ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:  ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News