ਹਾਏ ਓ ਰੱਬਾ, ਇੰਨਾ ਕਹਿਰ! ਭੈਣ ਦੇ ਸਸਕਾਰ ਤੋਂ ਪਹਿਲਾਂ ਹੀ ਭਰਾ ਵੀ ਤੋੜ ਗਿਆ ਦਮ

Sunday, Apr 19, 2026 - 11:33 AM (IST)

ਹਾਏ ਓ ਰੱਬਾ, ਇੰਨਾ ਕਹਿਰ! ਭੈਣ ਦੇ ਸਸਕਾਰ ਤੋਂ ਪਹਿਲਾਂ ਹੀ ਭਰਾ ਵੀ ਤੋੜ ਗਿਆ ਦਮ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)– ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਪਹਿਲਾਂ ਪਰਿਵਾਰ ਦੀ ਧੀ ਦੀ ਮੌਤ ਹੋਈ ਤੇ ਉਸ ਦੇ ਸਸਕਾਰ 'ਤੇ ਜਾ ਰਹੇ ਭਰਾ ਦੀ ਵੀ ਰਾਹ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਸ਼ਰਮਾ ਵਾਸੀ ਜਲੰਧਰ ਵਜੋਂ ਹੋਈ ਹੈ। ਇਹ ਹਾਦਸਾ ਸੰਗਰੂਰ ਬਾਈਪਾਸ ’ਤੇ ਵਾਪਰਿਆ, ਜਿਸ ਵਿਚ ਮਹਿੰਦਰ ਸ਼ਰਮਾ ਤੋਂ ਇਲਾਵਾ 2 ਹੋਰ ਲੋਕ ਵੀ ਗੰਭੀਰ ਜ਼ਖ਼ਮੀ ਹੋ ਗਏ। 

ਜਾਣਕਾਰੀ ਅਨੁਸਾਰ ਮਹਿੰਦਰ ਸ਼ਰਮਾ ਵਾਸੀ ਜਲੰਧਰ ਆਪਣੇ ਭਰਾ, ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ, ਨਾਲ ਸ਼ਨੀਵਾਰ ਦੁਪਹਿਰ ਨੂੰ ਇਕ ਕਿਰਾਏ ਦੀ ਗੱਡੀ ’ਤੇ ਆਪਣੀ ਭੈਣ ਦੇ ਸਸਕਾਰ ’ਤੇ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਸੰਗਰੂਰ ਬਾਈਪਾਸ ’ਤੇ ਪੁੱਜੀ ਤਾਂ ਇਕ ਥਾਰ ਗੱਡੀ ਉਨ੍ਹਾਂ ਦੀ ਕਾਰ ਨਾਲ ਆ ਟਕਰਾਈ। ਮੌਕੇ ’ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਇਕ ਵਿਅਕਤੀ ਨੂੰ ਮ੍ਰਿਤਕ ਕਰਾਰ ਦਿੱਤਾ ਤੇ ਬਾਕੀ 2 ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ।


author

Anmol Tagra

Content Editor

Related News