ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ ''ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ

Saturday, Apr 11, 2026 - 09:45 AM (IST)

ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ ''ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ

ਮੋਗਾ/ਵ੍ਰਿੰਦਾਵਨ: ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਹੰਸ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਇਸ ਹਾਦਸੇ ਵਿੱਚ ਇੱਕ ਜਨਾਨੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਹੋਰ ਜਨਾਨੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਵਿਆਹ ਦੀ ਵਰ੍ਹੇਗੰਢ ਦੀਆਂ ਖ਼ੁਸ਼ੀਆਂ ਪਈਆਂ ਫਿੱਕੀਆਂ
ਜਾਣਕਾਰੀ ਅਨੁਸਾਰ, ਮੋਗਾ ਦਾ ਹੰਸ ਪਰਿਵਾਰ ਆਪਣੇ ਰਿਸ਼ਤੇਦਾਰਾਂ ਨਾਲ 9 ਅਪ੍ਰੈਲ ਨੂੰ ਵ੍ਰਿੰਦਾਵਨ ਘੁੰਮਣ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ 8 ਅਪ੍ਰੈਲ ਨੂੰ ਹੀ ਅਨਿਲ ਹੰਸ ਅਤੇ ਸਪਨਾ ਹੰਸ ਦੇ ਵਿਆਹ ਦੀ ਵਰ੍ਹੇਗੰਢ ਸੀ। ਪਰਿਵਾਰ ਇਸੇ ਖ਼ੁਸ਼ੀ ਨੂੰ ਮਨਾਉਣ ਲਈ ਯਾਤਰਾ 'ਤੇ ਨਿਕਲਿਆ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦੋ ਦਿਨਾਂ ਬਾਅਦ ਹੀ ਅਜਿਹੀ ਅਣਹੋਣੀ ਵਾਪਰ ਜਾਵੇਗੀ।

ਇਹ ਵੀ ਪੜ੍ਹੋ - ਕਾਲ ਬਣਿਆ ਖੁੱਲ੍ਹਾ ਬੋਰਵੈੱਲ, ਡਿੱਗਣ ਨਾਲ 3 ਸਾਲਾ ਮੁੰਡੇ ਦੀ ਮੌਤ, 24 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਕਿਵੇਂ ਵਾਪਰਿਆ ਹਾਦਸਾ?
ਪਰਿਵਾਰਕ ਮੈਂਬਰ ਦੋ ਵੱਖ-ਵੱਖ ਕਿਸ਼ਤੀਆਂ ਵਿੱਚ ਸਵਾਰ ਸਨ। ਪਹਿਲੀ ਕਿਸ਼ਤੀ ਵਿੱਚ ਸਪਨਾ ਹੰਸ, ਰੀਮਾ ਹੰਸ ਅਤੇ ਸਰੋਜ ਰਾਣੀ ਸਵਾਰ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਦੌਰਾਨ ਸਪਨਾ ਹੰਸ (55) ਦੀ ਮੌਤ ਹੋ ਗਈ। ਰੀਮਾ ਅਤੇ ਸਰੋਜ ਰਾਣੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੀ ਕਿਸ਼ਤੀ ਵਿੱਚ ਅਨਿਲ ਹੰਸ ਅਤੇ ਉਨ੍ਹਾਂ ਦੀ ਭਤੀਜੀ ਨੇਹਾ ਹੰਸ ਸਵਾਰ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ

ਪਰਿਵਾਰ ਵਿੱਚ ਸੋਗ ਦੀ ਲਹਿਰ
ਮ੍ਰਿਤਕਾ ਸਪਨਾ ਹੰਸ ਦੇ ਦੇਵਰ ਟਵਿੰਕਲ ਹੰਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਵੀ ਇਸ ਯਾਤਰਾ 'ਤੇ ਜਾਣ ਵਾਲੇ ਸਨ ਪਰ ਕਿਸੇ ਕਾਰਨ ਨਹੀਂ ਜਾ ਸਕੇ। ਉਨ੍ਹਾਂ ਦੀ ਪਤਨੀ ਅਤੇ ਭਤੀਜੀ ਇਸ ਯਾਤਰਾ ਦਾ ਹਿੱਸਾ ਸਨ। ਸਪਨਾ ਹੰਸ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ ਰਹਿੰਦਾ ਹੈ ਅਤੇ ਦੂਜਾ ਦਿੱਲੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦਿੱਲੀ ਤੋਂ ਬੇਟਾ ਅਤੇ ਮੋਗਾ ਤੋਂ ਹੋਰ ਪਰਿਵਾਰਕ ਮੈਂਬਰ ਵ੍ਰਿੰਦਾਵਨ ਲਈ ਰਵਾਨਾ ਹੋ ਗਏ ਹਨ। ਵ੍ਰਿੰਦਾਵਨ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਨ੍ਹਾਂ ਕਾਰਨਾਂ ਕਰਕੇ ਵਾਪਰਿਆ। ਇਸ ਘਟਨਾ ਤੋਂ ਬਾਅਦ ਪੂਰੇ ਮੋਗਾ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ - ਸਕੂਲਾਂ 'ਚ Reels ਤੇ ਸ਼ਾਰਟ ਵੀਡੀਓਜ਼ ਬਣਾਉਣ 'ਤੇ ਲੱਗੀ ਪਾਬੰਦੀ! ਦਿੱਲੀ ਸਰਕਾਰ ਵਲੋਂ ਜਾਰੀ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News