PM ਮੋਦੀ ਨੇ ਨਵੇਂ ਸੰਸਦ ਭਵਨ ਦੇ ਸਿਖ਼ਰ ''ਤੇ ਬਣੇ ਰਾਸ਼ਟਰੀ ਪ੍ਰਤੀਕ ਦਾ ਕੀਤਾ ਉਦਘਾਟਨ

07/11/2022 1:21:54 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੇਂ ਸੰਸਦ ਭਵਨ ਦੀ ਛੱਤ 'ਤੇ ਬਣੇ ਰਾਸ਼ਟਰੀ ਪ੍ਰਤੀਕ ਦਾ ਸੋਮਵਾਰ ਨੂੰ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸੀ ਦਾ ਬਣਿਆ ਇਹ ਪ੍ਰਤੀਕ 9500 ਕਿਲੋਗ੍ਰਾਮ ਭਾਰੀ ਹੈ ਅਤੇ ਇਸ ਦੀ ਉੱਚਾਈ 6.5 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਨਵੇਂ ਸੰਸਦ ਭਵਨ ਦੇ ਸਿਖ਼ਰ 'ਤੇ ਬਣਾਇਆ ਗਿਆ ਹੈ ਅਤੇ ਪ੍ਰਤੀਕ ਨੂੰ ਸਹਾਰਾ ਦੇਣ ਲਈ ਇਸ ਦੇ ਨੇੜੇ-ਤੇੜੇ ਕਰੀਬ 6500 ਕਿਲੋਗ੍ਰਾਮ ਦੀ, ਸਟੀਲ ਦੇ ਇਕ ਢਾਂਚੇ ਦਾ ਨਿਰਮਾਣ ਕੀਤਾ ਗਿਆ ਹੈ। 

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਸੰਸਦ ਭਵਨ ਦੇ ਨਿਰਮਾਣ ਕੰਮ 'ਚ ਲੱਗੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸੰਸਦ ਭਵਨ ਦੀ ਛੱਤ 'ਤੇ ਰਾਸ਼ਟਰੀ ਪ੍ਰਤੀਕ ਲਗਾਉਣ ਦਾ ਕੰਮ 8 ਵੱਖ-ਵੱਖ ਪੜਾਵਾਂ 'ਚ ਪੂਰਾ ਕੀਤਾ ਗਿਆ। ਇਸ 'ਚ ਮਿੱਟੀ ਨਾਲ ਮਾਡਲ ਬਣਾਉਣ ਤੋਂ ਲੈ ਕੇ ਕੰਪਿੂਟਰ ਗ੍ਰਾਫ਼ਿਕ ਤਿਆਰ ਕਰਨਾ ਅਤੇ ਕਾਂਸੀ ਨਾਲ ਬਣੇ ਚਿੱਤਰਾਂ ਨੂੰ ਪਾਲਿਸ਼ ਕਰਨਾ ਸ਼ਾਮਲ ਹੈ।

PunjabKesari


DIsha

Content Editor

Related News