ਪੰਜਾਬ ''ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ

Tuesday, Feb 24, 2026 - 04:57 PM (IST)

ਪੰਜਾਬ ''ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ

ਚੰਡੀਗੜ੍ਹ (ਵੈੱਬ ਡੈਸਕ): 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਦਾਅ ਖੇਡਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਤੋਂ ਬਾਅਦ ਹੁਣ ਪਾਰਟੀ ਨੇ ਆਪਣੇ ਉਪ-ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਸੀਨੀਅਰ ਲੀਡਰ ਗੁਲਜ਼ਾਰ ਸਿੰਘ ਰਣੀਕੇ ਨੂੰ ਡਿਪਟੀ CM ਐਲਾਨ ਦਿੱਤਾ ਹੈ। ਇਸ ਦਾ ਐਲਾਨ 'ਪੰਜਾਬ ਬਚਾਓ ਰੈਲੀ' ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। 

ਬਿਕਰਮ ਸਿੰਘ ਮਜੀਠੀਆ ਨੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਕੈਬਨਿਟ ਵਿਚ ਗੁਲਜ਼ਾਰ ਸਿੰਘ ਰਣੀਕੇ ਦੂਜੇ ਨੰਬਰ 'ਤੇ ਵਜ਼ੀਰ ਜਾਂ ਡਿਪਟੀ ਸੀ. ਐੱਮ. ਜਿਹੇ ਵੱਡੇ ਅਹੁਦੇ 'ਤੇ ਬੈਠਣਗੇ। ਇਸ ਦੌਰਾਨ ਮਜੀਠੀਆ ਨੇ ਰੈਲੀ ਵਿਚ ਇਕੱਠ ਤੋਂ ਵੀ ਇਸ ਸਬੰਧੀ ਹੁੰਗਾਰਾ ਮੰਗਿਆ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਲੋਕਾਂ ਨੇ ਪਹਿਲਾਂ ਵੀ ਹਰ ਜੰਗ ਮੂਹਰੇ ਹੋ ਕੇ ਲੜੀ ਹੈ ਤੇ ਹੁਣ ਵੀ ਆਮ ਆਦਮੀ ਪਾਰਟੀ ਤੇ 'ਜੁਗਨੂੰ' ਨੂੰ ਬੁਝਾਉਣ ਦਾ ਕੰਮ  ਇਸੇ ਇਲਾਕੇ ਤੋਂ ਸ਼ੁਰੂ ਹੋਵੇਗਾ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਗੁਲਜ਼ਾਰ ਸਿੰਘ ਰਣੀਕੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੇਲ੍ਹਾਂ ਕੱਟੀਆਂ ਹਨ। ਉਨ੍ਹਾਂ ਦਾ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦਾ ਸੱਚਾ ਸਾਥੀ ਰਿਹਾ ਹੈ ਤੇ ਹਮੇਸ਼ਾ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਰਹੇ ਹਨ। ਸੁਖਬੀਰ ਨੇ ਸਟੇਜ 'ਤੇ ਹੀ ਗੁਲਜ਼ਾਰ ਸਿੰਘ ਰਣੀਕੇ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ ਤੇ ਆਖਿਆ ਕਿ ਉਹ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ। ਦੱਸ ਦਈਏ ਕਿ ਗੁਲਜ਼ਾਰ ਸਿੰਘ ਰਣੀਕੇ ਵਿਧਾਨ ਸਭਾ ਹਲਕਾ ਅਟਾਰੀ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ 2012 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ ਜਿੱਤੇ ਸਨ। ਇਸ ਵਾਰ ਵੀ ਰਣੀਕੇ ਦੇ ਅਟਾਰੀ ਹਲਕੇ ਤੋਂ ਹੀ ਚੋਣ ਲੜਣ ਦੀ ਚਰਚਾ ਹੈ। 
 


author

Anmol Tagra

Content Editor

Related News