ਮੈਂ ਚੁਣੌਤੀ ਨੂੰ ਵੀ ਚੁਣੌਤੀ ਦੇਣ ਵਾਲਾ ਇਨਸਾਨ ਹਾਂ : ਪੀ. ਐੱਮ. ਮੋਦੀ

04/03/2019 11:19:43 AM

ਅਰੁਣਾਚਲ ਪ੍ਰਦੇਸ਼— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ। ਮੋਦੀ ਨੇ ਕਿਹਾ ਕਿ ਮੈਂ ਚੁਣੌਤੀ ਨੂੰ ਵੀ ਚੁਣੌਤੀ ਦੇਣ ਵਾਲਾ ਇਨਸਾਨ ਹਾਂ। ਅੱਜ ਅਰੁਣਾਚਲ ਪ੍ਰਦੇਸ਼ ਵਿਚ ਵਿਕਾਸ ਦਾ ਡਬਲ ਇੰਜਣ ਲੱਗਾ ਹੈ। ਇਕ ਪਰਿਵਾਰ ਨੇ ਦੇਸ਼ 'ਤੇ 55 ਸਾਲ ਤਕ ਰਾਜ ਕੀਤਾ, ਫਿਰ ਵੀ ਦਾਅਵਾ ਨਹੀਂ ਕਰ ਸਕਦੇ ਹਨ ਕਿ ਉਨ੍ਹਾਂ ਨੇ ਸਾਰੇ ਕੰਮ ਪੂਰੇ ਕਰ ਦਿੱਤੇ। ਮੈਂ ਮੁਸ਼ਕਲ ਤੋਂ ਮੁਸ਼ਕਲ ਕੰਮ ਹੱਥ ਵਿਚ ਲੈਂਦਾ ਹਾਂ। ਮੈਂ ਕਦੇ ਛੁੱਟੀ ਨਹੀਂ ਲਈ, ਨਾ ਆਰਾਮ ਕੀਤਾ ਮੈਂ ਲਗਾਤਾਰ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਚੌਕੀਦਾਰ ਦੀ ਸਰਕਾਰ ਅਰੁਣਾਚਲ ਪ੍ਰਦੇਸ਼ ਦੇ ਸਾਰੇ ਪਿੰਡਾਂ ਤਕ ਬਿਜਲੀ ਪਹੁੰਚਾ ਸਕੀ ਹੈ। 

ਪੀ. ਐੱਮ. ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੇ ਤੁਹਾਡੀ ਪਰੰਪਰਾ ਦਾ ਮਜ਼ਾਕ ਉਡਾਇਆ ਪਰ ਅਸੀਂ ਤੁਹਾਡੀ ਪਰੰਪਰਾਵਾਂ ਨੂੰ ਅਪਣਾਉਂਦੇ ਹਾਂ। ਤੁਹਾਡਾ ਇਹ ਚੌਕੀਦਾਰ ਤੁਹਾਡੇ ਨਾਲ ਖੜ੍ਹਾ ਹੈ। ਕਾਂਗਰਸ ਨੇ ਦੇਸ਼ ਵਿਚ ਵੱਖਵਾਦ ਨੂੰ ਵਧਾਉਣ ਲਈ ਵੀ ਯੋਜਨਾ ਬਣਾਈ ਹੈ, ਜੋ ਤਿਰੰਗਾ ਸਾੜਦੇ ਹਨ ਅਤੇ ਜਯ ਹਿੰਦ ਦੀ ਥਾਂ ਭਾਰਤ ਤੇਰੇ ਟੁਕੜੇ ਹੋਣਗੇ ਦੇ ਨਾਅਰੇ ਲਗਾਉਂਦੇ ਹਨ। ਕਾਂਗਰਸ ਪਾਰਟੀ ਨੇ ਦਸ਼ ਧਰੋਹ ਦਾ ਕਾਨੂੰਨ ਖਤਮ ਕਰਨ ਦਾ ਕੰਮ ਕੀਤਾ। ਮੋਦੀ ਨੇ ਕਿਹਾ ਕਿ ਦੇਸ਼ ਧਰੋਹ ਲਈ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਜਾਂ ਨਹੀਂ? ਜੇਕਰ ਦੇਸ਼ ਧਰੋਹੀਆਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਤਾਂ ਦੇਸ਼ 'ਤੇ ਸੰਕਟ ਆਵੇਗਾ। ਤੁਹਾਡਾ ਇਹ ਚੌਕੀਦਾਰ ਦੇਸ਼ ਨੂੰ ਤੋੜਨ ਵਾਲਿਆਂ ਵਿਰੁੱਧ ਖੜ੍ਹਾ ਹੈ। ਦੂਜੇ ਪਾਸੇ ਵਿਚਾਰਾਂ ਤੋਂ ਦੀਵਾਲੀਆਂ ਹੋ ਚੁੱਕੀ ਕਾਂਗਰਸ ਸੱਤਾ ਲਈ ਅੱਜ ਇੰਨੀ ਹੇਠਾਂ ਡਿੱਗ ਚੁੱਕੀ ਹੈ। ਕਾਂਗਰਸ ਦਾ 'ਹੱਥ' ਦੇਸ਼ ਦੇ ਨਾਲ ਹੈ ਜਾਂ ਦੇਸ਼ ਧਰੋਹੀਆਂ ਨਾਲ ਹੈ? ਅਰੁਣਾਚਲ 'ਚ ਵੀ ਕਮਲ ਦਾ ਇੰਜਣ ਹੋਵੇ, ਦਿੱਲੀ 'ਚ ਵੀ ਕਮਲ ਦਾ ਇੰਜਣ ਦਾ ਹੋਵੇਗਾ ਤਾਂ ਦੇਖੋ ਕਿਵੇਂ ਵਿਕਾਸ ਹੋਵੇਗਾ। 

ਦੇਸ਼ ਨੂੰ ਤੋੜਨ ਵਾਲਿਆਂ ਨੂੰ 100 ਵਾਰ ਸੋਚਣਾ ਪਵੇਗਾ। ਕਾਂਗਰਸ ਦੇ ਕਿੰਨੇ ਨੇਤਾ ਹਨ, ਉਹ ਕਦੇ ਅਰੁਣਾਚਲ ਆਏ। ਇਹ ਕਾਂਗਰਸ ਦੀ ਅਸਲੀਅਤ ਹੈ, ਉਨ੍ਹਾਂ ਲਈ ਵੋਟ ਬੈਂਕ ਹੀ ਸਭ ਕੁਝ ਹੈ। ਕਾਂਗਰਸ ਹੀ ਹੈ ਜਿਸ ਨੇ ਨੌਰਥ-ਈਸਟ ਨੂੰ ਨਾ ਤਾਂ ਦਿਲ 'ਚ ਜਗ੍ਹਾ ਦਿੱਤੀ, ਨਾ ਹੀ ਦਿੱਲੀ 'ਚ। ਅਟਲ ਜੀ ਸਨ ਜਿਨ੍ਹਾਂ ਨੇ ਨੌਰਥ-ਈਸਟ ਦੇ ਵਿਕਾਸ ਲਈ ਵੱਖਰਾ ਮੰਤਰਾਲੇ ਬਣਾਇਆ। ਅਟਲ ਜੀ ਦੇ ਇਸ ਕੰਮ ਨੂੰ ਚੌਕੀਦਾਰ ਦੀ ਸਰਕਾਰ ਨੇ ਅੱਗੇ ਵਧਾਇਆ। ਅਸੀਂ ਤੁਹਾਡੇ ਵਿਚ ਵਾਰ-ਵਾਰ ਆਉਂਦੇ ਹਾਂ। ਕਾਂਗਰਸ ਸਿਰਫ ਵੋਟ ਬੈਂਕ ਨਾਲ ਪਿਆਰ ਕਰਦੀ ਹੈ। ਅਰੁਣਾਚਲ ਪ੍ਰਦੇਸ਼ ਪੂਰੀ ਮਜ਼ਬੂਤੀ ਨਾਲ 11 ਅਪ੍ਰੈਲ ਨੂੰ ਵਿਕਾਸ ਦੇ ਇੰਜਣ ਨੂੰ ਕਮਲ ਨੂੰ ਵੋਟ ਦੇਵੇਗਾ। ਮੋਦੀ ਨੇ ਅਖੀਰ ਵਿਚ ਮੈਂ ਵੀ ਚੌਕੀਦਾਰ ਹਾਂ ਦੇ ਨਾਅਰੇ ਲਗਵਾਏ। ਪਿੰਡ-ਪਿੰਡ, ਗਲੀ-ਗਲੀ ਚੌਕੀਦਾਰ ਹੈ।


Tanu

Content Editor

Related News