10 ਸਾਲਾਂ ਤੱਕ ਪੀ. ਐੱਮ. ਮੋਦੀ ਦੇ ਨਿਸ਼ਾਨੇ ''ਤੇ ਰਿਹਾ ਦੱਖਣੀ ਭਾਰਤ, ਚੋਣਾਂ ਜਿੱਤਣ ਲਈ 5 ਸੂਬਿਆਂ ਦੇ ਕੀਤੇ 146 ਦੌਰੇ

Saturday, May 04, 2024 - 09:44 AM (IST)

10 ਸਾਲਾਂ ਤੱਕ ਪੀ. ਐੱਮ. ਮੋਦੀ ਦੇ ਨਿਸ਼ਾਨੇ ''ਤੇ ਰਿਹਾ ਦੱਖਣੀ ਭਾਰਤ, ਚੋਣਾਂ ਜਿੱਤਣ ਲਈ 5 ਸੂਬਿਆਂ ਦੇ ਕੀਤੇ 146 ਦੌਰੇ

ਨੈਸ਼ਨਲ ਡੈਸਕ- ਭਾਜਪਾ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਦੱਖਣੀ ਭਾਰਤ ’ਚ ਖੁਦ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਖਾਸ ਤੌਰ ’ਤੇ ਉੱਤਰੀ ਭਾਰਤ ਦੇ ਸੂਬਿਆਂ ਦੀ ਤਾਕਤ ’ਤੇ ਸੱਤਾ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਦੱਖਣੀ ਸੂਬਿਆਂ ’ਤੇ ਲੱਗਾ ਹੋਇਆ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਸਾਲ 2024 ਵਿਚ ਪੀ. ਐੱਮ. ਮੋਦੀ ਦੇ ਦੱਖਣ ਦੇ ਦੌਰਿਆਂ ਵਿਚ ਵਾਧਾ ਹੋਇਆ ਹੈ।

ਰਿਪੋਰਟ ’ਚ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਦੀ ਵੈੱਬਸਾਈਟ ’ਤੇ ਉਪਲਬਧ ਰਿਕਾਰਡਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 26 ਮਈ 2014 ਤੋਂ 17 ਅਪ੍ਰੈਲ 2024 ਦਰਮਿਆਨ 5 ਦੱਖਣੀ ਰਾਜਾਂ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਤੇਲੰਗਾਨਾ ਅਤੇ ਤਾਮਿਲਨਾਡੂ ਦੀਆਂ 146 ਯਾਤਰਾਵਾਂ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਤਿਹਾਈ ਤੋਂ ਵੱਧ ਯਾਤਰਾਵਾਂ ਪਿਛਲੇ 3 ਸਾਲਾਂ ਵਿਚ ਹੋਈਆਂ ਹਨ।
ਅੰਕੜਿਆਂ ਮੁਤਾਬਕ, ਪੀ. ਐੱਮ. ਮੋਦੀ ਨੇ 2022 ਵਿਚ ਦੱਖਣ ਦੇ ਇਨ੍ਹਾਂ ਸੂਬਿਆਂ ’ਚ 13 ਦੌਰੇ ਕੀਤੇ, ਜਦੋਂ ਕਿ 2023 ਤੱਕ ਦੌਰਿਆਂ ਦੀ ਗਿਣਤੀ 23 ਸੀ ਅਤੇ 23 ਅਪ੍ਰੈਲ 2024 ਤੱਕ ਦੌਰਿਆਂ ਦੀ ਗਿਣਤੀ 17 ਸੀ। ਰਿਪੋਰਟ ਦਰਸਾਉਂਦੀ ਹੈ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਦੱਖਣੀ ਭਾਰਤ ਦੇ ਦੌਰੇ 14 ਫੀਸਦੀ ਦੇ ਮੁਕਾਬਲੇ 18 ਫੀਸਦੀ ਵਧੇ ਹਨ।

ਦੇਸ਼ ਭਰ ’ਚ ਕੀਤੇ 928 ਘਰੇਲੂ ਦੌਰੇ

ਰਿਕਾਰਡ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿਚ 928 ਘਰੇਲੂ ਦੌਰੇ ਕੀਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਪਹਿਲੇ ਕਾਰਜਕਾਲ (2014-19) ਵਿਚ 520 ਅਤੇ ਦੂਜੇ (ਮਈ 2019 ਤੋਂ ਬਾਅਦ) ਵਿਚ 408 ਸ਼ਾਮਲ ਹਨ। ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ 153 ਦੌਰੇ ਕੀਤੇ, ਇਸ ਤੋਂ ਬਾਅਦ ਗੁਜਰਾਤ (87), ਮਹਾਰਾਸ਼ਟਰ (61), ਮੱਧ ਪ੍ਰਦੇਸ਼ (54), ਰਾਜਸਥਾਨ (49) ਅਤੇ ਕਰਨਾਟਕ (45) ਦੌਰੇ ਹਨ।

ਕਰਨਾਟਕ ’ਚ ਸਭ ਤੋਂ ਜ਼ਿਆਦਾ ਦੌਰੇ ਕਰਨਾਟਕ ’ਚ

ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਵਿਚ ਦੱਖਣੀ ਸੂਬਿਆ ਵਿਚੋਂ ਸਭ ਤੋਂ ਵੱਧ ਦੌਰੇ ਕਰਨਾਟਕ 'ਚ ਕੀਤੇ। ਇਸ ਤੋਂ ਬਾਅਦ ਤਾਮਿਲਨਾਡੂ (39), ਕੇਰਲ (25), ਤੇਲੰਗਾਨਾ (22) ਅਤੇ ਆਂਧਰਾ (15) ਹਨ। ਮਾਹਰਾਂ ਦਾ ਕਹਿਣਾ ਹੈ ਕਿ 5 ਸੂਬਿਆਂ ਦੀਆਂ 543 ਲੋਕ ਸਭਾ ਸੀਟਾਂ ਵਿਚੋਂ 129 ਸੀਟਾਂ ਦੇ ਨਾਲ, ਭਾਜਪਾ ਇਸ ਖੇਤਰ ਵਿਚ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹਾਲਾਂਕਿ ਕਰਨਾਟਕ ਨੂੰ ਛੱਡ ਕੇ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਜ਼ਿਆਦਾ ਚੋਣ ਲਾਭ ਨਹੀਂ ਮਿਲਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਆਂਧਰਾ, ਕੇਰਲਾ ਅਤੇ ਤਾਮਿਲਨਾਡੂ ਵਿਚ ਇਕ ਵੀ ਸੀਟ ਨਹੀਂ ਮਿਲੀ ਅਤੇ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਪਾਰਟੀ ਦੀ ਵੋਟ ਹਿੱਸੇਦਾਰੀ ਕ੍ਰਮਵਾਰ 0.97 ਫੀਸਦੀ, 12 ਫੀਸਦੀ ਅਤੇ 3.6 ਫੀਸਦੀ ਸੀ। ਇਸ ਨੇ 51 ਫੀਸਦੀ ਵੋਟ ਸ਼ੇਅਰ ਨਾਲ ਕਰਨਾਟਕ ਦੀਆਂ 25 ਸੀਟਾਂ ਅਤੇ ਤੇਲੰਗਾਨਾ ਦੀਆਂ 4 ਸੀਟਾਂ 19.65 ਫੀਸਦੀ ਵੋਟ ਸ਼ੇਅਰ ਨਾਲ ਜਿੱਤੀਆਂ ਸਨ।

ਰਿਕਾਰਡ ਇਹ ਵੀ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੱਖਣੀ ਸੂਬਿਆਂ ਦੇ 146 ਦੌਰਿਆਂ ਵਿਚ 64 ਸਰਕਾਰੀ ਅਤੇ 56 ਗੈਰ-ਸਰਕਾਰੀ ਦੌਰੇ (ਚੋਣ ਰੈਲੀਆਂ ਅਤੇ ਪਾਰਟੀ ਫੰਕਸ਼ਨ) ਸ਼ਾਮਲ ਹਨ। ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਨੇ ਦੱਖਣੀ ਸੂਬਿਆਂ ਦੇ ਆਪਣੇ 146 ਦੌਰਿਆਂ ਦੌਰਾਨ 356 ਸਮਾਗਮਾਂ ਵਿਚ ਸ਼ਿਰਕਤ ਕੀਤੀ, ਜਿਨ੍ਹਾਂ ਵਿਚੋਂ ਵੱਧ ਤੋਂ ਵੱਧ 144 ਜਨਤਕ ਗੈਰ-ਸਰਕਾਰੀ ਮੀਟਿੰਗਾਂ ਸਨ, ਜਦੋਂ ਕਿ 83 ਵਿਕਾਸ-ਸਬੰਧਤ ਸਮਾਗਮ ਸਨ ਜਿਵੇਂ ਕਿ ਉਦਘਾਟਨ ਅਤੇ ਪ੍ਰਾਜੈਕਟਾਂ ਦਾ ਨੀਂਹ ਪੱਥਰ।


author

Tanu

Content Editor

Related News