ਕਾਂਗਰਸ ਅਜਿਹੀ ''ਬੇਲ'' ਹੈ ਜੋ ਸਹਾਰਾ ਦੇਣ ਵਾਲਿਆਂ ਨੂੰ ਹੀ ਸੁਕਾ ਦਿੰਦੀ ਹੈ : PM ਮੋਦੀ

Saturday, Apr 20, 2024 - 04:02 PM (IST)

ਕਾਂਗਰਸ ਅਜਿਹੀ ''ਬੇਲ'' ਹੈ ਜੋ ਸਹਾਰਾ ਦੇਣ ਵਾਲਿਆਂ ਨੂੰ ਹੀ ਸੁਕਾ ਦਿੰਦੀ ਹੈ : PM ਮੋਦੀ

ਪਰਭਣੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਨੂੰ ਇਕ ਅਜਿਹੀ 'ਬੇਲ' ਕਰਾਰ ਦਿੱਤਾ, ਜਿਸ ਦੀ ਆਪਣੀ ਕੋਈ ਜੜ੍ਹ ਜਾਂ ਜ਼ਮੀਨ ਨਹੀਂ ਹੈ ਅਤੇ ਉਹ ਉਸ ਨੂੰ ਸਹਾਰਾ ਦੇਣ ਵਾਲਿਆਂ ਨੂੰ ਹੀ ਸੁਕਾ ਦਿੰਦੀ ਹੈ। ਮਹਾਰਾਸ਼ਟਰ 'ਚ ਮਰਾਠਵਾੜਾ ਖੇਤਰ ਦੇ ਪਰਭਣੀ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਭਾਰਤ ਨੂੰ ਵਿਕਸਿਤ ਅਤੇ ਆਤਮਨਿਰਭਰ ਦੇਸ਼ ਬਣਾਉਣ ਲਈ ਹਨ। ਉਨ੍ਹਾਂ ਕਿਹਾ ਕਿ ਸਿਰਫ਼ 10 ਸਾਲਾਂ 'ਚ ਭਾਰਤ ਨੇ ਵਿਕਾਸ ਦੀ ਲੰਬੀ ਯਾਤਰਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਚੋਣ ਹੈ। 

ਉਨ੍ਹਾਂ ਨੇ ਮੁੱਖ ਵਿਰੋਧੀ ਦਲ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਕਾਂਗਰਸ ਇਕ ਅਜਿਹੀ ਬੇਲ ਹੈ, ਜਿਸ ਦੀ ਆਪਣੀ ਨਾ ਕੋਈ ਜੜ੍ਹ ਹੈ, ਨਾ ਜ਼ਮੀਨ। ਇਸ ਨੂੰ ਜੋ ਸਹਾਰਾ ਦਿੰਦਾ ਹੈ, ਇਹ ਉਸ ਨੂੰ ਹੀ ਸੁਕਾ ਦਿੰਦੀ ਹੈ।'' ਪ੍ਰਧਾਨ ਮੰਤਰੀ ਨੇ ਭਾਜਪਾ ਦੇ ਮੈਨੀਫੈਸਟੋ ਨੂੰ ਮੋਦੀ ਦਾ ਗਾਰੰਟੀ ਕਾਰਡ ਕਰਾਰ ਦਿੱਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਗਰੀਬਾਂ ਦਾ ਦਰਦ ਸਮਝਦੇ ਹਨ ਅਤੇ ਸਰਕਾਰ ਦੇਸ਼ 'ਚ ਗਰੀਬਾਂ ਲਈ ਤਿੰਨ ਕਰੋੜ ਘਰ ਬਣਾਏਗੀ। ਉਨ੍ਹਾਂ ਨੇ ਰੈਲੀ 'ਚ ਮੌਜੂਦ ਲੋਕਾਂ ਨੂੰ ਕਿਹਾ,''ਤੁਹਾਡੇ ਸੁਫ਼ਨੇ ਮੇਰੇ ਸੁਫ਼ਨੇ ਹਨ।'' ਇਸ ਸੀਟ 'ਤੇ ਸੱਤਾਧਾਰੀ ਮਹਾਯੁਤੀ ਦੇ ਉਮੀਦਵਾਰ ਮਹਾਦੇਵ ਜਾਨਕਰ ਦਾ ਮੁਕਾਬਲਾ ਸ਼ਿਵਸੈਨਾ (ਊਧਵ ਬਾਲਾਸਾਹਿਬ ਠਾਕਰੇ) ਸੰਸਦ ਮੈਂਬਰ ਸੰਜੇ ਜਾਧਵ ਨਾਲ ਹੈ। ਮੋਦੀ ਨੇ ਪਾਰਟੀ ਵਰਕਰਾਂ ਨੂੰ ਹਰੇਕ ਵੋਟਿੰਗ ਕੇਂਦਰ 'ਤੇ ਜਿੱਤ ਹਾਸਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਸਾਰਿਆਂ ਦਾ ਦਿਲ ਜਿੱਤਣਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News