ਰਵਨੀਤ ਬਿੱਟੂ ਦੀ CM ਮਾਨ ਨੂੰ ਚੁਣੌਤੀ, ਕਿਹਾ- 4 ਜੂਨ ਤੋਂ ਬਾਅਦ ਰੋਜ਼ਾਨਾ ਕਰਨਗੇ ਸੀ.ਐੱਮ. ਹਾਊਸ ਦਾ ਘਿਰਾਓ
Wednesday, May 15, 2024 - 10:34 PM (IST)

ਲੁਧਿਆਣਾ (ਗੁਪਤਾ) - ਲੁਧਿਆਣਾ ਤੋ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਨੂੰ ਖੁੱਲ੍ਹੇਆਮ ਚਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 4 ਜੂਨ ਤੋ ਬਾਅਦ ਹਰ ਰੋਜ਼ ਸੀ.ਐੱਮ ਹਾਊਸ ਜਾ ਕੇ ਸੀ.ਐੱਮ ਭਗਵੰਤ ਮਾਨ ਨੂੰ ਘੇਰਣਗੇ। ਭਾਜਪਾ ਉਮੀਦਵਾਰ ਬਿੱਟੂ ਨੇ ਸੀ.ਐੱਮ ਮਾਨ ਦੀ ਨਿੱਜੀ ਜਿੰਦਗੀ ’ਤੇ ਵੀ ਜੰਮ ਕੇ ਸਵਾਲ ਕੀਤੇ ਅਤੇ ਕਿਹਾ ਕਿ ਸੀ.ਅੇੱਮ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ, ਜਿਸਦਾ ਜਵਾਬ ਪੰਜਾਬ ਦੀ ਜਨਤਾ 1 ਜੂਨ ਨੂੰ ਦੇ ਦੇਵੇਗੀ।
ਇਹ ਵੀ ਪੜ੍ਹੋ- ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਸ਼ਾਮਲ ਕਿਸਾਨ ਦੀ ਮੌਤ
ਰਵਨੀਤ ਬਿੱਟੂ ਨੇ ਸੀ.ਐੱਮ ਮਾਨ ਨੂੰ ਘੇਰਦੇ ਹੋਏ ਕਿਹਾ ਕਿ 4 ਜੂਨ ਤੋ ਬਾਅਦ ਉਹ ਸੀ.ਐੱਮ ਨੂੰ ਮਿਲਣ ਹਰ ਰੋਜ਼ ਸੀ.ਐੱਮ ਹਾਊਸ ਜਾਣਗੇ ਅਤੇ ਲੋਕਾਂ ਦੇ ਸਾਹਮਣੇ ਉਨ੍ਹਾਂ ਦਾ ਅਤੇ ਪਾਰਟੀ ਦਾ ਨੰਗਾ ਚਿਹਰਾ ਸਾਹਮਣੇ ਲੈ ਕੇ ਆਉਣਗੇ। ਇਸਦੇ ਲਈ ਸੀ.ਐੱਮ ਮਾਨ ਚਾਹੇ ਉਨ੍ਹਾਂ ਦੇ ਪਿੱਛੇ ਪੁਲਸ ਲਗਾ ਦੇਣ ਜਾ ਵਿਜੀਲੈਂਸ। ਉਹ ਬੇਅੰਤ ਸਿੰਘ ਦੇ ਪੋਤੇ ਹਨ ਕਿਸੇ ਤੋਂ ਡਰਨ ਵਾਲਿਆ ’ਚੋਂ ਨਹੀਂ। ਬਿੱਟੂ ਨੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਸੀ.ਐੱਮ ਦੇ ਚੁਟਕਲਿਆਂ ’ਚ ਨਹੀ ਆਵੇਗੀ, ਲੋਕ ਹੁਣ ਤਾੜੀ ਵੀ ਨਹੀ ਵਜਾਉਂਦੇ। ਰਵਨੀਤ ਬਿੱਟੂ ਨੇ ਕਿਹਾ ਕਿ 4 ਜੂਨ ਤੋ ਬਾਅਦ ਉਹ ਸੀ.ਐੱਮ ਮਾਨ ਦਾ ਬਾਹਰ ਨਿਕਲਣਾ ਮੁਸ਼ਕਲ ਕਰ ਦੇਣਗੇ। ਉਹ ਕਿਸੇ ਸੀ.ਐੱਮ ਤੋਂ ਡਰਣ ਵਾਲਿਆਂ ’ਚੋਂ ਨਹੀਂ ਅਤੇ ਨਾ ਹੀ ਸੀ.ਐੱਮ ਦੀ ਕੋਈ ਪਰਵਾਹ ਕਰਨਗੇ ਚਾਹੇ ਕੁੱਝ ਵੀ ਹੋ ਜਾਵੇ। ਉਨ੍ਹਾਂ ਦੇ ਕੋਲ ਸੀ.ਐੱਮ ਦੇ ਖ਼ਿਲਾਫ਼ ਬਹੁਤ ਕੁੱਝ ਹੈ।
ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਡਾ: ਕਮਲਾ ਬੈਨੀਵਾਲ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e