ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

05/13/2024 7:59:54 PM

ਬੈਂਕਾਕ, (ਭਾਸ਼ਾ)- ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਪੈਰਿਸ ਓਲੰਪਿਕ ਵਿਚ ਸੋਨ ਤਮਗੇ ਦੀ ਦਾਅਵੇਦਾਰ ਭਾਰਤ ਦੀ ਇਸ ਚੋਟੀ ਦਰਜਾ ਪ੍ਰਾਪਤ ਜੋੜੀ ਨੂੰ ਥਾਮਸ ਕੱਪ ਵਿਚ ਇੰਡੋਨੇਸ਼ੀਆ ਤੇ ਚੀਨ ਦੇ ਖਿਡਾਰੀਆਂ ਦੀ ਸਰਵਿਸ ਦਾ ਸਾਹਮਣਾ ਕਰਨ ਵਿਚ ਥੋੜ੍ਹੀ ਮੁਸ਼ਕਿਲ ਹੋਈ ਸੀ। ਸਾਤਵਿਕ ਤੇ ਚਿਰਾਗ ਦੀ ਜੋੜੀ ਆਪਣੀ ਮੁਹਿੰਮ ਦੀ ਸ਼ੁਰੂਆਤ ਨੂਰ ਮੁਹੰਮਦ ਅਜਰਿਨ ਅਯੂਬ ਅਜਰਿਨ ਤੇ ਟੇਨ ਵੀ ਕਿਯੋਂਗ ਦੀ ਮਲੇਸ਼ੀਆ ਦੀ ਜੋੜੀ ਵਿਰੁੱਧ ਕਰੇਗੀ ਤਾਂ ਉਸਦੀ ਨਜ਼ਰਾਂ ਆਪਣੇ ਪ੍ਰਦਰਸ਼ਨ ਵਿਚ ਸੁਧਾਰ ’ਤੇ ਟਿਕੀਆਂ ਹੋਣਗੀਆਂ।

ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੇ ਆਪਣੀ ਕਲਾ ਨੂੰ ਨਿਖਾਰਨ ’ਤੇ ਕੰਮ ਕੀਤਾ ਹੈ ਤੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਪ੍ਰਤੀਯੋਗਿਤਾਵਾਂ ਵਿਚ ਉਨ੍ਹਾਂ ਨੂੰ ਆਪਣੇ ਨਵੇਂ ਸ਼ਾਟ ਤੇ ਬਦਲਾਅ ਨੂੰ ਪਰਖਣ ਦਾ ਸ਼ਾਨਦਾਰ ਮੌਕਾ ਮਿਲੇਗਾ। ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਦਾ ਕਾਂਸੀ ਤਮਗਾ ਜੇਤੂ ਭਾਰਤ ਦਾ ਚੋਟੀ ਦਾ ਸਿੰਗਲਜ਼ ਖਿਡਾਰੀ ਐੱਚ. ਐੱਸ. ਪ੍ਰਣਯ ਨੂੰ ਮੌਜੂਦਾ ਸੈਸ਼ਨ ਵਿਚ ਸਿਹਤ ਸਮੱਸਿਆਵਾਂ ਨਾਲ ਜੂਝਣ ਤੋਂ ਬਾਅਦ ਲੈਅ ਹਾਸਲ ਕਰਨੀ ਪਵੇਗੀ। ਸਿੰਧੂ ਦੀ ਗੈਰ-ਮੌਜੂਦਗੀ ਵਿਚ ਮਹਿਲਾ ਸਿੰਗਲਜ਼ ਵਿਚ ਭਾਰਤ ਦੀਆਂ ਨਜ਼ਰਾਂ ਅਸ਼ਮਿਤਾ ਚਾਲਿਹਾ, ਮਾਲਵਿਕਾ ਬੰਸੋਡ ਤੇ ਆਕਰਸ਼ੀ ਕਸ਼ਯਪ ’ਤੇ ਰਹਿਣਗੀਆਂ।


Tarsem Singh

Content Editor

Related News