ਪੀ.ਐੱਮ. ਮੋਦੀ ਨੇ ਕੇਰਲ ''ਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
Tuesday, Jan 15, 2019 - 07:09 PM (IST)
ਕੋਲਮ— ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ 'ਚ ਰਾਸ਼ਟਰੀ ਰਾਜਮਾਰਗ ਸੰਖਿਆ 66 'ਤੇ ਬਣੇ ਬਾਈਪਾਸ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਲਾਂ ਤੋਂ ਲਟਕੇ ਪ੍ਰੋਜੈਕਟਾਂ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੈਰਾਨੀਜਨਕ ਹੈ ਕਿ ਕੁਝ ਪ੍ਰੋਜੈਕਟ 20-30 ਸਾਲਾਂ ਤੋਂ ਲਟਕੇ ਹਨ। ਆਮ ਆਦਮੀ ਪਾਰਟੀ ਨੂੰ ਇੰਨੇ ਲੰਬੇ ਸਮੇਂ ਤੋਂ ਲਟਕੇ ਪ੍ਰੋਜੈਕਟਾਂ ਦੇ ਲਾਭ ਤੋਂ ਵਾਂਝਾ ਰੱਖਣਾ ਇਕ ਅਪਰਾਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਰੀਬ 12 ਲੱਖ ਕਰੋੜ ਰੁਪਏ ਦੇ ਅਜਿਹੇ 250 ਪ੍ਰੋਜੈਕਟਾਂ ਦੀ ਸਮੀਖਿਆ ਕਰ 'ਤਰੱਕੀ' ਮੁਹਿੰਮ ਦੇ ਤਹਿਤ ਕੰਮ 'ਚ ਤੇਜ਼ੀ ਲਿਆਂਦੀ ਹੈ।
ਰਾਸ਼ਟਰੀ ਰਾਜਮਾਰਗ 66 'ਤੇ ਬਣੇ 13 ਲੰਬੇ ਕੋਲਮ ਬਾਈਪਾਸ ਤੋਂ ਤਿਰੂਵੰਤਪੁਰਮ ਤੇ ਅਲਪੁਝਾ ਤਕ ਦੀ ਯਾਤਰਾ ਪਹਿਲਾਂ ਨਾਲੋਂ ਆਸਾਨ ਹੋਵੇਗੀ। 352 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਰਾਜਮਾਰਗ 'ਤੇ ਅਸ਼ਟਮੁਡੀ ਝੀਲ 'ਤੇ 3 ਵੱਡੇ ਪੁੱਲ ਬਣਾਏ ਗਏ ਹਨ। ਇਸ ਮੌਕੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਅਕਸਰ ਦੇਖਿਆ ਹੈ ਕਿ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰੋਜੈਕਟ ਕਈ ਕਾਰਨਾਂ ਕਰਕੇ ਲਟਕ ਜਾਂਦੇ ਹਨ। ਇਸ ਨਾਲ ਜਨਤਾ ਦਾ ਪੈਸਾ ਤੇ ਸਮਾਂ ਦੋਵੇਂ ਹੀ ਬਰਬਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਦੀ ਪਰੰਪਰਾ ਜਾਰੀ ਨਹੀਂ ਰਹਿ ਸਕਦੀ। 'ਤਰੱਕੀ' ਮੁਹਿੰਮ ਦੇ ਤਹਿਤ ਇਸ ਸਮੱਸਿਆ ਤੋਂ ਨਜਿੱਠਣ ਤੇ ਅਜਿਹੇ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੁਝ ਪ੍ਰੋਜੈਕਟ 20-30 ਸਾਲਾਂ ਤੋਂ ਅਧੁਰੇ ਹਨ। ਅਧੁਰੇ ਪ੍ਰੋਜੈਕਟਾਂ ਦੇ ਲਾਭ ਤੋਂ ਜਨਤਾ ਨੂੰ ਵਾਂਝਾ ਰੱਖਣਾ ਅਪਰਾਧ ਹੈ।
