ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
Friday, Nov 07, 2025 - 12:45 PM (IST)
ਅੰਮ੍ਰਿਤਸਰ (ਰਮਨ)-ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਗੈਰ-ਕਾਨੂੰਨੀ ਉਸਾਰੀਆਂ ਨੂੰ ਲੈ ਕੇ ਹਮੇਸ਼ਾ ਸੁਰੱਖੀਆਂ ਵਿਚ ਰਹਿੰਦਾ ਹੈ। ਵਿਭਾਗ ਦੀ ਕਾਰਜਪ੍ਰਣਾਲੀ ’ਤੇ ਰੋਜ਼ਾਨਾ ਸਮਾਜ ਸੇਵਕ ਅਤੇ ਆਰ. ਟੀ. ਆਈ. ਐਕਟੀਵਿਸ਼ਟ ਸਵਾਲ ਖੜ੍ਹੇ ਕਰਦੇ ਹਨ ਕਿ ਸ਼ਹਿਰ ਵਿਚ ਉਨ੍ਹਾਂ ਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਉਸਾਰੀਆਂ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਸਮਾਜ ਸੇਵਕ ਅਤੇ ਆਰ. ਟੀ. ਆਈ. ਐਕਟੀਵਿਸ਼ਟ ਇਕ ਵਾਰ ਫਿਰ ਤੋਂ ਗੈਰ-ਕਾਨੂੰਨੀ ਉਸਾਰੀਆਂ ਦਾ ਮੁੱਦਾ ਲੈ ਕੇ ਨਿਗਮ ਵਿਚ ਪੁੱਜੇ ਹਨ ਅਤੇ ਉਨ੍ਹਾਂ ਨੇ ਕਈ ਇਮਾਰਤਾਂ ਦਾ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬੀਓ ਕੱਢ ਲਓ ਰਜਾਈਆਂ-ਕੰਬਲ, ਸ਼ੁਰੂ ਹੋਣ ਲੱਗੀ ਕੜਾਕੇ ਦੀ ਠੰਡ
ਇਸ ਦੇ ਨਾਲ ਹੀ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਨਿਊ ਪ੍ਰਤਾਪ ਨਗਰ ਦੇ ਵਾਸੀ ਕਰਨਵੀਰ ਸਿੰਘ ਵਾਲੀਆ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਲੈ ਕੇ ਬਿਲਡਿੰਗ ਇੰਸਪੈਕਟਰ ਰੋਹਿਨੀ ਵਲੋਂ ਬਣਦੀ ਕਾਰਵਾਈ ਨਾ ਕਰਨ ’ਤੇ ਅਤੇ ਗੈਰ-ਕਾਨੂੰਨੀ ਤੌਰ ’ਤੇ ਬਣੀ 5 ਮੰਜ਼ਿਲਾਂ ਇਮਾਰਤ ਤਿਆਰ ਹੋਣ ਅਤੇ ਸ਼ਿਕਾਇਤਕਰਤਾ ਦੀ ਬਿਲਡਿੰਗ ਵਿਚ ਤਰੇੜਾਂ ਆਉਣ ਨਾਲ ਬਿਲਡਿੰਗ ਦਾ ਨੁਕਸਾਨ ਹੋਇਆ, ਜਿਸ ਨੂੰ ਲੈ ਕੇ ਉਕਤ ਬਿਲਡਿੰਗ ਇੰਸਪੈਕਟਰ ਨੂੰ ਡਿਊਟੀ ਵਿਚ ਕੁਤਾਹੀ ਵਰਤਣ ’ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਵਲੋਂ ਜ਼ੋਨ ਨੰਬਰ ਉੱਤਰੀ ਵਿਚ ਏ. ਟੀ. ਪੀ. ਕੁਲਵੰਤ ਸਿੰਘ ਨੂੰ ਸੈਕਟਰ 1-2 ਅਤੇ ਨਾਲ ਹੀ ਬਿਲਡਿੰਗ ਇੰਸਪੈਕਟਰ ਕੁਲਵਿੰਦਰ ਕੌਰ ਨੂੰ ਸੈਕਟਰ 3-4 ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉੱਤਰੀ ਜ਼ੋਨ ਵਿਚ ਵਿਕਾਸ ਗੋਤਮ ਨੂੰ ਸੈਕਟਰ 1-2 ਦਾ ਬਿਲਡਿੰਗ ਇੰਸਪੈਕਟਰ ਲਗਾਇਆ ਗਿਆ ਹੈ। ਕੇਂਦਰੀ ਜ਼ੋਨ ਵਿਚ ਕਿਰਨਜੋਤ ਕੌਰ ਨੂੰ ਸੈਕਟਰ 1-2, ਵਰਿੰਦਰ ਮੋਹਨ ਨੂੰ ਸੈਕਟਰ 2-3 ਅਤੇ ਏ. ਟੀ. ਪੀ. ਮਨਜੀਤ ਸਿਘ ਨੂੰ ਸੈਕਟਰ 4 ਦਿੱਤਾ ਗਿਆ ਹੈ। ਦੱਖਣੀ ਜ਼ੋਨ ਵਿਚ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਸ਼ਰਮਾ ਨੂੰ ਸੈਕਟਰ 1-2, ਨਵਜੋਤ ਕੌਰ ਨੂੰ ਸੈਕਟਰ 3-4, ਪੂਰਬੀ ਜ਼ੋਨ ਵਿਚ ਇੰਸਪੈਕਟਰ ਸੋਨਿਕਾ ਮਲਹੋਤਰਾ ਨੂੰ ਸੈਕਟਰ 1-2-3-4, ਪੱਛਮੀ ਜ਼ੋਨ ਵਿਚ ਬਿਲਡਿੰਗ ਇੰਸਪੈਕਟਰ ਨਿਤਿਨ ਧੀਰ ਨੂੰ ਸੈਕਟਰ 1-2-3-4, ਜ਼ੋਨ ਕੇਂਦਰੀ ਵਿਚ ਬਿਲਡਿੰਗ ਇੰਸਪੈਕਟਰ ਕਿਰਨਜੋਤ ਕੌਰ ਨੂੰ ਸੈਕਟਰ 1, ਮਾਧਵੀ ਨੂੰ ਸੈਕਟਰ 2, ਸੁਖਵਿੰਦਰ ਸ਼ਰਮਾ ਨੂੰ ਸੈਕਟਰ-3, ਨਵਜੋਤ ਕੌਰ ਰੰਧਾਵਾ ਨੂੰ ਸੈਕਟਰ 4 ਦਾ ਇਲਾਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ 'ਚ ਦਮ ਤੋੜ ਗਿਆ ਬੱਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
