ਲੁਧਿਆਣਾ ਸਬਜ਼ੀ ਮੰਡੀ ''ਚ ਅੱਗ ਲੱਗਣ ਮਗਰੋਂ ਹੋਏ ਜ਼ੋਰਦਾਰ ਧਮਾਕੇ! ਕਈ ਕਿੱਲੋਮੀਟਰ ਤਕ ਫ਼ੈਲਿਆ ਧੂੰਆਂ
Tuesday, Nov 11, 2025 - 04:13 PM (IST)
ਲੁਧਿਆਣਾ (ਖ਼ੁਰਾਨਾ): ਲੁਧਿਆਣਾ ਦੇ ਬਹਾਦਰ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ਪਲਾਸਟਿਕ ਦੇ ਕ੍ਰੇਟਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਇਕ ਤੋਂ ਬਾਅਦ ਇਕ ਹੋਏ ਜ਼ੋਰਦਾਰ ਧਮਾਕਿਆਂ ਨਾਲ ਪੂਰਾ ਇਲਾਕਾ ਦਹਿਲ ਉੱਠਿਆ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸਬਜ਼ੀ ਮੰਡੀ 'ਚ ਖੁੱਲ੍ਹੇ ਅਸਮਾਨ ਹੇਠਾਂ ਪਏ ਪਲਾਸਟਿਕ ਦੇ ਕ੍ਰੇਟਾਂ ਨੂੰ ਕਿਸੇ ਵਿਅਕਤੀ ਵੱਲੋਂ ਬੀੜੀ ਸੁੱਟਣ ਕਾਰਨ ਲੱਗੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਬਣਿਆ ਭਿਆਨਕ ਮੰਜ਼ਰ! ਆਪ ਹੀ ਵੇਖ ਲਓ ਮੌਕੇ ਦੇ ਹਾਲਾਤ (ਵੀਡੀਓ)
ਅੱਗ ਦੀਆਂ ਭਿਆਨਕ ਲਪਟਾਂ ਤਾਂ ਉੱਠਣ ਵਾਲਾ ਧੂਆਂ ਇੰਨਾ ਡਰਾਵਨਾ ਸੀ ਕਿ ਅਸਮਾਨ ਵਿਚ ਕਈ ਕਿੱਲੋਮੀਟਰ ਦੂਰ ਤਕ ਫ਼ੈਲੇ ਸੰਘਣੇ ਕਾਲੇ ਧੂੰਏਂ ਨੂੰ ਵੇਖ ਕੇ ਸ਼ਹਿਰਵਾਸੀ ਡਰ ਗਏ। ਉੱਥੇ ਹੀ ਮੰਡੀ ਵਿਚ ਅੱਗ ਲੱਗਣ ਕਾਰਨ ਪਲਾਸਟਿਕ ਦੇ ਹਜ਼ਾਰਾਂ ਕ੍ਰੇਟ ਮੌਕੇ 'ਤੇ ਖੜ੍ਹੀ ਇਕ ਟਾਟਾ 407 ਤੇ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਵਿਚਾਲੇ ਝੁੱਗੀਆਂ ਵਿਚ ਪਏ ਗੈਸ ਸਲੰਡਰ ਫਟਣ ਕਾਰਨ ਹੋਏ ਜ਼ੋਰਦਾਰ ਧਾਮਕੇ ਬਹੁਤ ਹੀ ਖ਼ੌਫ਼ਨਾਕ ਮੰਜ਼ਰ ਪੇਸ਼ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਚੀ ਗਈ ਸੀ ਪੰਜਾਬ 'ਚ ਹੋਏ ਕਾਂਡ ਦੀ ਸਾਜ਼ਿਸ਼! ਮਾਮਲੇ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਰੂਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਗਾ ਦੇ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ, ਜਿਸ ਮਗਰੋਂ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਦੀ ਟੀਮ ਨੇ ਪਾਣੀ ਦੀਆਂ ਤੇਜ਼ ਬੁਛਾਰਾਂ ਮਾਰਦਿਆਂ ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ਦੀਆਂ ਭਿਆਨਕ ਲਪਟਾਂ 'ਤੇ ਕਾਬੂ ਪਾਇਆ ਹੈ।
