ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ, ਕਈ ਸ਼ਾਨਦਾਰ ਗੀਤ ਦੇ ਚੁੱਕੇ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
Saturday, Nov 15, 2025 - 11:22 AM (IST)
ਜਲੰਧਰ: ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ (48) ਦਾ ਦਿਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ, ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਨਿੰਮਾ ਲੋਹਾਰਕਾ ਨੇ ਆਪਣੇ ਕਰੀਅਰ ਵਿੱਚ 500 ਤੋਂ ਵੱਧ ਗੀਤ ਲਿਖੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਹੀ ਕੀਤਾ ਜਾਵੇਗਾ। ਨਿੰਮਾ ਲੋਹਾਰਕਾ ਦਾ ਜਨਮ 1977 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਹਾਰਕਾ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ : ''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ

ਨਿੰਮਾ ਲੋਹਾਰਕਾ ਦੇ ਮਸ਼ਹੂਰ ਗੀਤ
ਨਿੰਮਾ ਲੋਹਾਰਕਾ ਦੇ ਲਿਖੇ ਗੀਤ ਗਾ ਕੇ ਕਈ ਗਾਇਕਾਂ ਨੇ ਪਛਾਣ ਬਣਾਈ। ਇਨ੍ਹਾਂ ਗਾਇਕਾਂ ਵਿੱਚ ਦਿਲਜੀਤ ਦੋਸਾਂਝ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫ਼ਿਰੋਜ਼ ਖਾਨ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ, ਹਰਭਜਨ ਸ਼ੇਰਾ ਅਤੇ ਕੁਲਵਿੰਦਰ ਢਿੱਲੋਂ ਵਰਗੇ ਵੱਡੇ ਨਾਮ ਸ਼ਾਮਲ ਹਨ। ਉਨ੍ਹਾਂ ਦੇ ਹਿੱਟ ਗੀਤਾਂ ਵਿੱਚ "ਦਿਲ ਦਿੱਤਾ ਨਈਂ ਸੀ ਠੋਕਰਾ ਲਵਾਉਣ ਵਾਸਤੇ" ਅਤੇ "ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ" ਵੀ ਸ਼ਾਮਲ ਹਨ। ਨਛੱਤਰ ਗਿੱਲ ਦੀ ਆਵਾਜ਼ ਵਿੱਚ ਆਇਆ ਉਨ੍ਹਾਂ ਦਾ ਗੀਤ "ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ" ਨੇ 2002 ਵਿੱਚ ਨਿੰਮਾ ਨੂੰ ਪੂਰੀ ਦੁਨੀਆ ਵਿੱਚ ਪ੍ਰਸਿੱਧ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਪਾਕਿ ਗਈ ਪੰਜਾਬੀ ਔਰਤ ਨੇ ਨਾਂ ਬਦਲ ਕੇ ਕਰਵਾਇਆ ਨਿਕਾਹ, ਕਪੂਰਥਲਾ ਦੀ ਰਹਿਣ ਵਾਲੀ ਹੈ ਸਰਬਜੀਤ ਕੌਰ
