ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਹਲਕੇ ’ਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
Thursday, Nov 13, 2025 - 03:40 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ 3 ਕਰੋੜ ਦੀ ਲਾਗਤ ਨਾਲ 4.20 ਕਿਲੋਮੀਟਰ ਲੰਬੀ ਬਾਸੋਵਾਲ ਤੋਂ ਮਜਾਰਾ ਸੜਕ ਨੂੰ 18 ਫੁੱਟ ਚੌੜਾ ਕਰਨ ਤੇ 26 ਲੱਖ ਦੀ ਲਾਗਤ ਨਾਲ ਬਾਸੋਵਾਲ ਤੋ ਬਰਾਰੀ ਅਤੇ 25 ਲੱਖ ਦੀ ਲਾਗਤ ਨਾਲ ਲੋਅਰ ਬੱਢਲ ਤੋਂ ਹਰੀਵਾਲ ਤੱਕ ਬਣਨ ਵਾਲੀਆਂ ਪੁਲੀਆਂ ਦਾ ਨੀਂਹ ਪੱਥਰ ਰੱਖਿਆ। ਬੈਂਸ ਨੇ ਕਿਹਾ ਕਿ ਹਲਕੇ ਵਿਚ ਕੁੱਲ 127 ਕਿਲੋਮੀਟਰ ਸੜਕਾਂ ਨੂੰ 10 ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ, ਜਦਕਿ ਪਿੰਡਾਂ ਨੂੰ ਮੁੱਖ ਮਾਰਗਾਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਭੌਰ ਸਾਹਿਬ ਤੋਂ ਸੁਆਮੀਪੁਰੀ, ਪੀਘਬੜੀ, ਕੋਟਲਾ ਤੋਂ ਸਮਲਾਹ ਅਤੇ ਨੈਣਾ ਦੇਵੀ ਰੋਡ ਤੋਂ ਬਣੀ ਤੱਕ ਦੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ।ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। 23, 24 ਅਤੇ 25 ਨਵੰਬਰ ਨੂੰ ਹਰ ਪਿੰਡ ਤੋਂ ਵਿਸ਼ੇਸ਼ ਬੱਸ ਸੇਵਾ ਚਲਾਈ ਜਾਵੇਗੀ ਤਾਂ ਜੋ ਹਰ ਨਾਗਰਿਕ ਸਮਾਗਮਾਂ ਵਿਚ ਹਿੱਸਾ ਲੈ ਸਕੇ।\
