ਠੇਕੇਦਾਰ ਦਾ ਕਤਲ ਕਰਨ ਵਾਲੇ ਇਕ ਮੁਲਜ਼ਮ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਦੂਜਾ ਫ਼ਰਾਰ

Thursday, Nov 20, 2025 - 08:42 AM (IST)

ਠੇਕੇਦਾਰ ਦਾ ਕਤਲ ਕਰਨ ਵਾਲੇ ਇਕ ਮੁਲਜ਼ਮ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਦੂਜਾ ਫ਼ਰਾਰ

ਲੁਧਿਆਣਾ (ਸ਼ਿਵਮ) : ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੰਗਲਵਾਰ ਨੂੰ ਕੱਪੜੇ ਦੀ ਫੈਕਟਰੀ ਵਿਚ ਠੇਕੇਦਾਰੀ ਦਾ ਕੰਮ ਕਰਨ ਵਾਲੇ ਰਿੰਕੂ ਨਾਮੀ ਵਿਅਕਤੀ ਦੇ ਸਿਰ ’ਚ ਸੀਮੈਂਟ ਦੀ ਟਾਇਲ ਮਾਰ ਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਠੇਕੇਦਾਰ ਰਿੰਕੂ ਦੇ ਭਰਾ ਸੰਜੇ ਕੁਮਾਰ ਪੁੱਤਰ ਮੂਲ ਚੰਦ ਵਾਸੀ ਟੈਗੋਰ ਨਗਰ, ਬੈਕਸਾਈਡ ਡੀ. ਐੱਮ. ਸੀ. ਹਸਪਤਾਲ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਉਸ ਦੇ ਵੱਡੇ ਭਰਾ ਰਿੰਕੂ ਦਾ ਕਤਲ ਕਰਨ ਵਾਲੇ ਮੁਲਜ਼ਮ ਓਮ ਪ੍ਰਕਾਸ਼ ਗੋਪੀ ਪੁੱਤਰ ਰਾਮ ਇਕਬਾਲ ਗੋਸਾਈਂ ਵਾਸੀ ਬਿਹਾਰ, ਹਾਲ ਵਾਸੀ ਪੀ. ਏ. ਯੂ. ਅਤੇ ਅਨਿਲ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਥਾਣਾ ਪੀ. ਏ. ਯੂ. ਦੇ ਮੁਖੀ ਇੰਦਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਓਮ ਪ੍ਰਕਾਸ਼ ਗੋਪੀ ਅਤੇ ਅਨਿਲ ਮ੍ਰਿਤਕ ਠੇਕੇਦਾਰ ਰਿੰਕੂ ਨਾਲ ਹੀ ਕੱਪੜੇ ਦੀ ਫੈਕਟਰੀ ਵਿਚ ਕੰਮ ਕਰਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੇ ਖ਼ਤਰੇ ਦੀ ਘੰਟੀ!

ਉਕਤ ਮੁਲਜ਼ਮ ਸੋਮਵਾਰ ਦੀ ਰਾਤ ਨੂੰ ਠੇਕੇਦਾਰ ਰਿੰਕੂ ਨਾਲ ਫੈਕਟਰੀ ਤੋਂ ਛੁੱਟੀ ਕਰਨ ਤੋਂ ਬਾਅਦ ਸ਼ਰਾਬ ਪੀਣ ਲਈ ਹੰਬੜਾਂ ਰੋਡ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਪਹਿਲਾਂ ਸ਼ਰਾਬ ਪੀਣ ਲੱਗੇ, ਜਿਸ ਤੋਂ ਬਾਅਦ ਮੁਲਜ਼ਮ ਹੰਬੜਾਂ ਰੋਡ ਡੇਅਰੀ ਕੰਪਲੈਕਸ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਕੋਲ ਜਦੋਂ ਆਪਸ ਵਿਚ ਪੈਸਿਆਂ ਦੇ ਲੈਣ-ਦੇਣ ਸਬੰਧੀ ਗੱਲ ਕਰਨ ਲੱਗੇ ਤਾਂ ਮੁਲਜ਼ਮ ਅਨਿਲ ਅਤੇ ਓਮ ਪ੍ਰਕਾਸ਼ ਗੋਪੀ ਠੇਕੇਦਾਰ ਰਿੰਕੂ ਨਾਲ ਬਹਿਸਬਾਜ਼ੀ ਕਰਨ ਲੱਗੇ, ਜਿਸ ਤੋਂ ਬਾਅਦ ਦੋਵੇਂ ਮੁਲਜ਼ਮਾਂ ਵਲੋਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਉਥੇ ਸੜਕ ਕੰਢੇ ਪਈ ਸੀਮੈਂਟ ਦੀ ਇੱਟ ਚੁੱਕ ਕੇ ਠੇਕੇਦਾਰ ਰਿੰਕੂ ਦੇ ਸਿਰ ਵਿਚ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਠੇਕੇਦਾਰ ਰਿੰਕੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਤਲ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਅਨਿਲ ਅਤੇ ਓਮ ਪ੍ਰਕਾਸ਼ ਗੋਪੀ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਈ-ਟਿਕਟਿੰਗ ਨੇ ਬਦਲ ਦਿੱਤੀ ਰੇਲਵੇ ਦੀ ਤਸਵੀਰ! ਹੁਣ 100 'ਚੋਂ 89 ਲੋਕ ਲੈਂਦੇ ਹਨ ਆਨਲਾਈਨ ਟਿਕਟ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਠੇਕੇਦਾਰ ਰਿੰਕੂ ਦੇ ਭਰਾ ਸੰਜੇ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਅਨਿਲ ਅਤੇ ਓਮ ਪ੍ਰਕਾਸ਼ ਗੋਪੀ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕਤਲ ਦੇ ਮੁਲਜ਼ਮ ਓਮ ਪ੍ਰਕਾਸ਼ ਗੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਉਸ ਦਾ ਦੂਜਾ ਸਾਥੀ ਅਨਿਲ ਅਜੇ ਤੱਕ ਫਰਾਰ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫਰਾਰ ਮੁਲਜ਼ਮ ਅਨਿਲ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News