ਪੰਜਾਬ ''ਚ ਕੇਂਦਰੀ ਏਜੰਸੀ ਦਾ ਵੱਡਾ ਐਕਸ਼ਨ! Modified ਕਾਰ ''ਚੋਂ ਬਰਾਮਦ ਕੀਤਾ 103 ਕਿੱਲੋ ਨਸ਼ਾ
Saturday, Nov 15, 2025 - 03:13 PM (IST)
ਲੁਧਿਆਣਾ (ਸੇਠੀ): ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਸਾਹਨੇਵਾਲ ਖੇਤਰ ਵਿਚ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 103 ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਸਫਲਤਾ ਇਕ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਮਿਲੀ, ਜਿਸ ਵਿਚ ਦੱਸਿਆ ਗਿਆ ਸੀ ਕਿ ਇਕ ਕਾਰ ਵਿਚ ਐੱਨ.ਡੀ.ਪੀ.ਐਸ. ਐਕਟ, 1985 ਦੀ ਉਲੰਘਣਾ ਕਰਦੇ ਹੋਏ ਪਾਬੰਦੀਸ਼ੁਦਾ ਪਦਾਰਥ ਲਿਜਾਏ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! ਤਰਨਤਾਰਨ ਨਤੀਜਿਆਂ ਮਗਰੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
ਸੂਚਨਾ ਮਿਲਣ ਤੋਂ ਬਾਅਦ ਡੀ.ਆਰ.ਆਈ. ਦੀ ਟੀਮ ਨੇ ਨਿਗਰਾਨੀ ਵਧਾਈ ਅਤੇ ਸ਼ੱਕੀ ਕਾਰ ਨੂੰ ਆਈ.ਸੀ.ਡੀ., ਜੀ.ਆਰ.ਐਫ.ਐਲ. ਸਾਹਨੇਵਾਲ ਦੇ ਕੋਲ ਰੋਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਗਾਂਜੇ ਦੇ 74 ਪੈਕੇਟ ਮਿਲੇ, ਜਿਨ੍ਹਾਂ ਵਿਚੋਂ ਹਰੇਕ ਨੂੰ ਖਾਕੀ ਰੰਗ ਦੀ ਪਲਾਸਟਿਕ ਟੇਪ ਨਾਲ ਲਪੇਟਿਆ ਗਿਆ ਸੀ। ਇਹ ਪੈਕੇਟ ਵਾਹਨ ਵਿਚ ਬਣਾਏ ਗਏ ਵਿਸ਼ੇਸ਼ ਲੁਕਵੇਂ ਖਾਨਿਆਂ (Hidden Compartments) ਵਿਚੋਂ ਬਰਾਮਦ ਹੋਏ। ਤਸਕਰਾਂ ਨੇ ਕਾਰ ਦੇ ਅੱਗੇ ਅਤੇ ਪਿੱਛੇ ਵੱਲ ਨਕਲੀ ਫਰਸ਼ (ਫਾਲਸ ਫਲੋਰ) ਬਣਾ ਕੇ ਗੁਪਤ ਜਗ੍ਹਾ ਤਿਆਰ ਕੀਤੀ ਸੀ, ਜੋ ਦੇਖਣ ਵਿਚ ਕਾਰ ਦੇ ਅਸਲੀ ਢਾਂਚੇ ਦਾ ਹਿੱਸਾ ਲੱਗ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਕਾਲੇ ਕਾਰਨਾਮੇ ਕਰਦਾ ਫੜਿਆ ਗਿਆ ਪੰਜਾਬ ਪੁਲਸ ਦਾ ਮੁਲਾਜ਼ਮ! ਇੰਝ ਹੋਇਆ ਖ਼ੁਲਾਸਾ
ਅਧਿਕਾਰੀਆਂ ਅਨੁਸਾਰ, ਬਰਾਮਦ ਕੀਤੇ ਗਏ ਗਾਂਜੇ ਦਾ ਕੁੱਲ ਵਜ਼ਨ 103 ਕਿੱਲੋ ਹੈ, ਜਿਸ ਦੀ ਕਾਲੇ ਬਾਜ਼ਾਰ ਵਿਚ ਅਨੁਮਾਨਿਤ ਕੀਮਤ ਲਗਭਗ 31 ਲੱਖ ਰੁਪਏ ਹੈ। ਡਰੱਗ ਤਸਕਰੀ ਵਿਚ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰ ਵਿਚ ਸਫ਼ਰ ਕਰ ਰਹੇ ਦੋ ਵਿਅਕਤੀਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। ਡੀ.ਆਰ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਇਹ ਏਜੰਸੀ ਭਾਰਤ ਦੀ ਪ੍ਰਮੁੱਖ ਐਂਟੀ-ਸਮੱਗਲਿੰਗ ਸੰਸਥਾ ਹੈ, ਜੋ ਵਿੱਤ ਮੰਤਰਾਲੇ (ਮਿਨਿਸਟ੍ਰੀ ਆਫ਼ ਫਾਈਨਾਂਸ) ਦੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ (ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸੇਜ਼ ਐਂਡ ਕਸਟਮਜ਼) ਦੇ ਅਧੀਨ ਕੰਮ ਕਰਦੀ ਹੈ। ਡੀ.ਆਰ.ਆਈ. ਦਾ ਮੁੱਖ ਕੰਮ ਡਰੱਗ ਤਸਕਰੀ, ਜੰਗਲੀ ਜੀਵਨ (ਵਾਈਲਡ ਲਾਈਫ) ਦੀ ਗੈਰ-ਕਾਨੂੰਨੀ ਤਸਕਰੀ, ਵਾਤਾਵਰਣ ਨਾਲ ਸਬੰਧਤ ਸੰਵੇਦਨਸ਼ੀਲ ਵਸਤੂਆਂ ਦੀ ਤਸਕਰੀ ਅਤੇ ਅੰਤਰਰਾਸ਼ਟਰੀ ਵਪਾਰ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣਾ ਹੈ।
