PM ਮੋਦੀ ਨੇ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਜਿੱਤਣ ''ਤੇ ਦਿੱਤੀ ਵਧਾਈ

Saturday, May 06, 2023 - 12:33 PM (IST)

PM ਮੋਦੀ ਨੇ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਜਿੱਤਣ ''ਤੇ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਲਾ ਸੁੱਟ ਕੇ ਐਥਲੀਟ ਨੀਰਜ ਚੋਪੜਾ ਨੂੰ ਆਪਣੇ ਸੈਸ਼ਨ ਦੇ ਸ਼ੁਰੂ 'ਚ ਹੀ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਲਈ ਵਧਾਈ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਸਾਲ ਦਾ ਪਹਿਲਾ ਮੁਕਾਬਲਾ ਅਤੇ ਪਹਿਲਾ ਸਥਾਨ। ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ 'ਚ 88.67 ਮੀਟਰ ਭਾਲਾ ਸੁੱਟ ਕੇ ਚਮਕ ਬਿਖੇਰੀ। ਉਨ੍ਹਾਂ ਨੂੰ ਵਧਾਈ। ਭਵਿੱਖ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ।''

PunjabKesari

ਪਿਛਲੇ ਸਾਲ ਸਤੰਬਰ 'ਚ ਸਵਿਟਜ਼ਰਲੈਂਡ 'ਚ ਡਾਇਮੰਡ ਲੀਗ ਫਾਈਨਲ ਦੀ ਟਰਾਫ਼ੀ ਜਿੱਤਣ ਵਾਲੇ 25 ਸਾਲਾ ਓਲੰਪਿਕ ਚੈਂਪੀਅਨ ਚੋਪੜਾ ਨੇ ਕਈ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਬਿਹਤਰੀਨ ਪ੍ਰਦਰਸ਼ਨ ਕਰ ਕੇ ਦੋਹਾ ਡਾਇਮੰਡ ਲੀਗ ਦਾ ਖਿਤਾਬ ਜਿੱਤ ਕੇ ਆਪਣੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।


author

DIsha

Content Editor

Related News