ਪੈਟਰੋਲ 15 ਤੇ ਡੀਜ਼ਲ 16 ਪੈਸੇ ਹੋਇਆ ਮਹਿੰਗਾ, ਜਾਣੋ ਪ੍ਰਮੁੱਖ ਸ਼ਹਿਰਾਂ 'ਚ ਤੇਲ ਦੇ ਭਾਅ

02/21/2019 2:41:06 PM

ਨਵੀਂ ਦਿੱਲੀ — ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਅਸਰ ਸਥਾਨਕ ਬਜ਼ਾਰਾਂ ਵਿਚ ਵੀ ਲਗਾਤਾਰ ਦਿਖਾਈ ਦੇ ਰਿਹਾ ਹੈ। ਅੱਜ ਯਾਨੀ ਵੀਰਵਾਰ 21 ਫਰਵਰੀ 2019 ਨੂੰ ਪੈਟਰੋਲ ਦੀ ਕੀਮਤ 15 ਪੈਸੇ ਅਤੇ ਡੀਜ਼ਲ ਦੀ ਕੀਮਤ 16 ਪੈਸੇ ਵਧੀ ਹੈ। ਅੱਜ ਰਾਜਧਾਨੀ ਦਿੱਲੀ 'ਚ ਪੈਟਰੋਲ 71.15 ਰੁਪਏ ਪ੍ਰਤੀ ਲਿਟਰ ਦੇ ਕਰੀਬ ਅਤੇ ਡੀਜ਼ਲ 66.33 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ 73.25 ਰੁਪਏ ਪ੍ਰਤੀ ਲਿਟਰ, ਮੁੰਬਈ ਵਿਚ ਇਹ 76.79 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਇਹ 73.87 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ

ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਹੋਈਆਂ ਹਨ। ਇਸੇ ਕਾਰਨ ਭਾਰਤੀ ਬਜ਼ਾਰ 'ਚ ਆਮ ਆਦਮੀ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਮਹਿੰਗਾਈ ਦੀ ਮਾਰ ਜਾਰੀ ਹੈ। ਵੀਰਵਾਰ ਨੂੰ ਬ੍ਰੇਂਟ ਕਰੂਡ ਆਇਲ 0.30 ਫੀਸਦੀ ਦੀ ਗਿਰਾਵਟ ਦੇ ਬਾਵਜੂਦ 66.88 ਰੁਪਏ ਪ੍ਰਤੀ ਲਿਟਰ 'ਤੇ ਕਾਰੋਬਾਰ ਕਰ ਰਿਹਾ ਹੈ। WTI ਕਰੂਡ 1.26 ਫੀਸਦੀ ਦੀ ਤੇਜ਼ੀ ਨਾਲ 57.16 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ 

ਸ਼ਹਿਰ          ਪੈਟਰੋਲ           ਡੀਜ਼ਲ

ਦਿੱਲੀ           71.15            66.33
ਮੁੰਬਈ          76.79            69.47
ਕੋਲਕਾਤਾ       73.25           68.12
ਚੇਨਈ           73.87           70.09
ਗੁਜਰਾਤ        68.50           69.25
ਹਰਿਆਣਾ       71.86           66.00
ਹਿਮਾਚਲ       70.14           64.42
J&K            74.17           66.41

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਅੱਜ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 71.09 ਰੁਪਏ, ਲੁਧਿਆਣੇ 'ਚ ਪੈਟਰੋਲ 71.57 ਰੁਪਏ, ਅੰਮ੍ਰਿਤਸਰ 71.67 ਰੁਪਏ, ਪਟਿਆਲੇ ਵਿਚ 71.47 ਰੁਪਏ ਅਤੇ ਚੰਡੀਗੜ੍ਹ ਵਿਚ 67.29 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ 

ਸ਼ਹਿਰ            ਪੈਟਰੋਲ          ਡੀਜ਼ਲ

ਜਲੰਧਰ            71.09           65.25
ਲੁਧਿਆਣਾ         71.57           65.68
ਅੰਮ੍ਰਿਤਸਰ      71.67          65.78
ਪਟਿਆਲਾ         71.47          65.59
ਚੰਡੀਗੜ੍ਹ        67.29          63.18


Related News