ਆਸਟ੍ਰੇਲੀਆਈ ਪੁਲਸ ਨੇ ਪਰਥ 'ਚ ਚਾਕੂ ਨਾਲ ਲੈਸ 16 ਸਾਲਾ ਮੁੰਡੇ ਨੂੰ ਮਾਰੀ ਗੋਲੀ
Sunday, May 05, 2024 - 11:38 AM (IST)
ਮੈਲਬੌਰਨ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਪੱਛਮੀ ਤੱਟੀ ਸ਼ਹਿਰ ਪਰਥ ਵਿੱਚ ਇਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ 16 ਸਾਲਾ ਮੁੰਡੇ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਰਾਤ ਨੂੰ ਉਪਨਗਰ ਵਿਲੇਟਨ ਵਿੱਚ ਇੱਕ ਹਾਰਡਵੇਅਰ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ।
ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਰੋਜਰ ਕੁੱਕ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਨੌਜਵਾਨ ਨੇ ਕਥਿਤ ਤੌਰ 'ਤੇ ਉਸ ਵਿਅਕਤੀ 'ਤੇ ਹਮਲਾ ਕੀਤਾ ਅਤੇ ਫਿਰ ਗੋਲੀ ਮਾਰੇ ਜਾਣ ਤੋਂ ਪਹਿਲਾਂ ਉਸ ਨੇ ਪੁਲਸ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ। ਕੁੱਕ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ,"ਇਸ ਤਰ੍ਹਾਂ ਦੇ ਸੰਕੇਤ ਮਿਲੇ ਹਨ ਕਿ ਉਸ ਨੂੰ ਆਨਲਾਈਨ ਕੱਟੜਪੰਥੀ ਬਣਾਇਆ ਗਿਆ ਸੀ।" ਕੁੱਕ ਨੇ ਅੱਗੇ ਕਿਹਾ, "ਪਰ ਮੈਂ ਇਸ ਪੜਾਅ 'ਤੇ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਉਸਨੇ ਇਕੱਲੇ ਇਹ ਕੰਮ ਕੀਤਾ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲ ਕੇਸ 'ਚ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਟਰੂਡੋ ਨੇ ਕਿਹਾ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਪੁਲਸ ਅਤੇ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਦੇ ਏਜੰਟ ਪੂਰਬੀ ਤੱਟੀ ਸ਼ਹਿਰ ਸਿਡਨੀ ਵਿੱਚ 15 ਅਪ੍ਰੈਲ ਨੂੰ ਇੱਕ ਅਸੁਰੀਅਨ ਆਰਥੋਡਾਕਸ ਬਿਸ਼ਪ ਅਤੇ ਪਾਦਰੀ ਨੂੰ ਇੱਕ ਚਰਚ ਵਿੱਚ ਚਾਕੂ ਮਾਰਨ ਤੋਂ ਬਾਅਦ ਤੋਂ ਅੱਤਵਾਦ ਵਿਰੋਧੀ ਜਾਂਚ ਕਰ ਰਹੇ ਹਨ। ਮੁੰਡੇ 'ਤੇ ਅੱਤਵਾਦੀ ਕਾਰਵਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਦੇ ਛੇ ਕਥਿਤ ਸਹਿਯੋਗੀਆਂ 'ਤੇ ਅੱਤਵਾਦੀ ਕਾਰਵਾਈਆਂ ਦੀ ਸਾਜ਼ਿਸ਼ ਰਚਣ ਜਾਂ ਯੋਜਨਾ ਬਣਾਉਣ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਸਾਰੇ ਹਿਰਾਸਤ ਵਿੱਚ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਪਰਥ ਵਿੱਚ ਤਾਜ਼ਾ ਚਾਕੂ ਮਾਰਨ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਅਲਬਾਨੀਜ਼ ਨੇ ਇੱਕ ਬਿਆਨ ਵਿੱਚ ਕਿਹਾ,"ਉਪਲਬਧ ਜਾਣਕਾਰੀ ਦੇ ਆਧਾਰ 'ਤੇ ਮੈਨੂੰ ਦੱਸਿਆ ਗਿਆ ਹੈ ਕਿ ਕਮਿਊਨਿਟੀ ਲਈ ਕੋਈਖਤਰਾ ਨਹੀਂ ਹੈ।" ਅਲਬਾਨੀਜ਼ ਨੇ ਅੱਗੇ ਕਿਹਾ, "ਅਸੀਂ ਇੱਕ ਸ਼ਾਂਤੀ ਪਸੰਦ ਰਾਸ਼ਟਰ ਹਾਂ ਅਤੇ ਆਸਟ੍ਰੇਲੀਆ ਵਿੱਚ ਹਿੰਸਕ ਕੱਟੜਪੰਥ ਲਈ ਕੋਈ ਥਾਂ ਨਹੀਂ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।