ਪੈਟਰੋਲ ਪੰਪ ਤੋਂ 10 ਹਜ਼ਾਰ ਦਾ ਡੀਜ਼ਲ ਪਵਾ ਕੇ ਫ਼ਰਾਰ ਹੋਇਆ ਕਾਰ ਚਾਲਕ, CCTV 'ਚ ਕੈਦ ਹੋਈ ਘਟਨਾ
Friday, Apr 26, 2024 - 01:57 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਜਲਾਲਾਬਾਦ-ਫ਼ਿਰੋਜ਼ਪੁਰ ਰੋਡ 'ਤੇ ਅਮੀਰਖਾਸ ਨੇੜੇ ਖੁਰਾਨਾ ਪੈਟਰੋਲ ਪੰਪ 'ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੈਟਰੋਲ ਪੰਪ 'ਤੇ ਆਏ ਇਕ ਵਿਅਕਤੀ ਨੇ ਆਪਣੀ ਕਾਰ ਵਿਚ ਅਤੇ ਇਕ ਕੈਨ ਵਿਚ ਕੁੱਲ 10 ਹਜ਼ਾਰ ਰੁਪਏ ਦਾ ਡੀਜ਼ਲ ਪਵਾਇਆ ਅਤੇ ਪੈਸੇ ਦਿੱਤੇ ਬਗੈਰ ਹੀ ਫ਼ਰਾਰ ਹੋ ਗਿਆ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਟਿਕਟਾਂ ਦੇ ਐਲਾਨ ਮਗਰੋਂ ਪਾਰਟੀਆਂ 'ਚ ਉੱਭਰੇ ਬਾਗੀ ਸੁਰ, ਜਾਰੀ ਰਹੇਗਾ ਦਲ-ਬਦਲੀਆਂ ਦਾ ਦੌਰ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੰਪ ਸੰਚਾਲਕ ਵਤਨਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਤਕਰੀਬਨ 8.45 ਵਜੇ ਫਿਰੋਜ਼ਪੁਰ ਵੱਲੋਂ ਇਕ ਅਰਟੀਗਾ ਗੱਡੀ ਆਏ ਤੇ ਉਨ੍ਹਾਂ ਦੇ ਪੰਪ 'ਤੇ ਰੁਕੀ। ਕਾਰ ਚਾਲਕ ਨੇ ਪਹਿਲਾਂ ਗੱਡੀ ਵਿਚ ਰੱਖੇ ਕੈਨ ਵਿਚ ਡੀਜ਼ਲ ਪਵਾਇਆ ਤੇ ਫ਼ਿਰ 1000 ਰੁਪਏ ਦਾ ਡੀਜ਼ਲ ਗੱਡੀ ਵਿਚ ਪਵਾਇਆ। ਕੁੱਲ 10 ਹਜ਼ਾਰ ਰੁਪਏ ਦਾ ਡੀਜ਼ਲ ਪਵਾਉਣ ਤੋਂ ਬਾਅਦ ਪੰਪ ਦੇ ਮੁਲਾਜ਼ਮਾਂ ਨੂੰ ਕਾਰਡ ਸਵੈਪ ਕਰਨ ਲਈ ਦਿੱਤਾ। ਜਿਉਂ ਹੀ ਮੁਲਾਜ਼ਮ ਕਾਰਡ ਸਵੈਪ ਕਰਨ ਲਈ ਗਿਆ ਤਾਂ ਮਗਰੋਂ ਉਕਤ ਵਿਅਕਤੀ ਗੱਡੀ ਲੈ ਕੇ ਫਿਰੋਜ਼ਪੁਰ ਵੱਲ ਨੂੰ ਫ਼ਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਜਵਾਕ ਨੇ ਖੇਡ-ਖੇਡ 'ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ! ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ (ਵੀਡੀਓ)
ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ 'ਤੇ ਪਹੁੰਚੇ ਥਾਣਾ ਅਮੀਰ ਖ਼ਾਸ ਦੇ ਪੁਲਸ ਅਧਿਕਾਰੀ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਕਾਰ ਚਾਲਕ ਵਿਅਕਤੀ ਨੂੰ ਟ੍ਰੇਸ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8