ਥਾਇਰਾਇਡ ਤੇ ਪੈਰਾਥਾਇਰਾਇਡ ਦੇ ਮਰੀਜ਼ਾਂ ਲ਼ਈ ਖ਼ਾਸ ਖ਼ਬਰ : ਏਮਜ਼ ''ਚ ਰੋਬੋਟਿਕ ਤਕਨਾਲੋਜੀ ਨਾਲ ਹੋਵੇਗਾ ਇਲਾਜ
Saturday, Jun 21, 2025 - 05:26 PM (IST)
 
            
            ਨੈਸ਼ਨਲ ਡੈਸਕ : ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੇ ਥਾਇਰਾਇਡ ਅਤੇ ਪੈਰਾਥਾਇਰਾਇਡ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਇਨ੍ਹਾਂ ਦੋਵਾਂ ਬੀਮਾਰੀਆਂ ਦੀ ਸਰਜਰੀ ਰਵਾਇਤੀ ਓਪਨ ਆਪਰੇਸ਼ਨ ਦੀ ਬਜਾਏ ਐਂਡੋਸਕੋਪਿਕ ਅਤੇ ਰੋਬੋਟਿਕ ਤਕਨੀਕਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ। ਇਸ ਨਾਲ ਨਾ ਸਿਰਫ਼ ਮਰੀਜ਼ਾਂ ਨੂੰ ਘੱਟ ਦਰਦ ਹੋਵੇਗਾ ਸਗੋਂ ਇਲਾਜ ਤੋਂ ਬਾਅਦ ਕੋਈ ਵੱਡਾ ਨਿਸ਼ਾਨ ਵੀ ਨਹੀਂ ਰਹੇਗਾ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ
ਐਂਡੋਸਕੋਪਿਕ ਸਰਜਰੀ ਵਿੱਚ ਡਾਕਟਰ ਬਹੁਤ ਛੋਟੇ-ਛੋਟੇ ਚੀਰੇ ਲਗਾਉਂਦੇ ਹਨ, ਜਿਸ ਵਿੱਚ ਇੱਕ ਕੈਮਰਾ ਅਤੇ ਮਾਈਕ੍ਰੋ ਯੰਤਰ ਪਾਏ ਜਾਂਦੇ ਹਨ। ਕੈਮਰੇ ਤੋਂ ਤਸਵੀਰ ਸਕ੍ਰੀਨ 'ਤੇ ਦਿਖਾਈ ਜਾਂਦੀ ਹੈ, ਜਿਸ ਨਾਲ ਡਾਕਟਰ ਸ਼ੁੱਧਤਾ ਨਾਲ ਸਰਜਰੀ ਕਰ ਸਕਦੇ ਹਨ। ਰੋਬੋਟਿਕ ਸਰਜਰੀ ਵਿੱਚ ਡਾਕਟਰ ਇੱਕ ਰੋਬੋਟਿਕ ਸਿਸਟਮ ਨੂੰ ਨਿਯੰਤਰਿਤ ਕਰਦਾ ਹੈ, ਜੋ ਉਸਦੀ ਹਰ ਹਰਕਤ ਦੀ ਬਹੁਤ ਧਿਆਨ ਨਾਲ ਪਾਲਣਾ ਕਰਦਾ ਹੈ। ਇਸ ਨਾਲ ਗਲਤੀ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਂਦੀ ਹੈ ਅਤੇ ਸਰਜਰੀ ਸੁਰੱਖਿਅਤ ਹੁੰਦੀ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ : ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ 'ਚ ਕੀਤਾ ਵਾਧਾ
ਮਰੀਜ਼ਾਂ ਨੂੰ ਹੋਣਗੇ ਇਹ ਵੱਡੇ ਫ਼ਾਇਦੇ
ਕੋਈ ਵੱਡਾ ਜ਼ਖ਼ਮ ਨਹੀਂ ਹੋਵੇਗਾ - ਇਹ ਤਕਨੀਕ ਖ਼ਾਸ ਤੌਰ 'ਤੇ ਉਨ੍ਹਾਂ ਔਰਤਾਂ ਲਈ ਫ਼ਾਇਦੇਮੰਦ ਹੈ, ਜਿਨ੍ਹਾਂ ਨੂੰ ਜ਼ਖ਼ਮਾਂ ਤੋਂ ਡਰ ਲੱਗਦਾ ਹੈ।
ਜਲਦੀ ਰਿਕਵਰੀ - ਮਰੀਜ਼ ਓਪਨ ਸਰਜਰੀ ਦੇ ਮੁਕਾਬਲੇ ਜਲਦੀ ਠੀਕ ਹੋ ਸਕਦੇ ਹਨ ਅਤੇ ਆਮ ਜ਼ਿੰਦਗੀ ਵਿੱਚ ਵਾਪਸ ਆ ਸਕਦੇ ਹਨ।
ਘੱਟ ਦਰਦ ਤੇ ਪੇਚੀਦਗੀਆਂ - ਛੋਟੇ ਚੀਰਿਆਂ ਅਤੇ ਉੱਨਤ ਤਕਨਾਲੋਜੀ ਕਾਰਨ ਦਰਦ ਅਤੇ ਲਾਗ ਦਾ ਜੋਖਮ ਬਹੁਤ ਘੱਟ ਹੁੰਦਾ ਹੈ।
ਹਸਪਤਾਲ ਵਿੱਚ ਘੱਟ ਸਮਾਂ - ਇਸ ਤਕਨੀਕ ਨਾਲ ਆਪ੍ਰੇਸ਼ਨ ਤੋਂ ਬਾਅਦ ਕਈ ਦਿਨਾਂ ਤੱਕ ਹਸਪਤਾਲ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ : ਇਸ਼ਕ 'ਚ ਅੰਨ੍ਹੀ ਮਾਂ ਨੇ ਧੀ-ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ, ਪ੍ਰੇਮੀ ਨਾਲ ਭੱਜਣ ਖ਼ਾਤਰ ਕਮਾਇਆ ਕਹਿਰ
AIIMS ਬਣਿਆ ਦੇਸ਼ ਦਾ ਪਹਿਲਾ ਸਰਕਾਰੀ ਸੰਸਥਾਨ 
AIIMS ਦਿੱਲੀ ਹੁਣ ਦੇਸ਼ ਦਾ ਪਹਿਲਾ ਅਤੇ ਇਕਲੌਤਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿੱਥੇ ਐਂਡੋਸਕੋਪਿਕ, ਰੋਬੋਟਿਕ ਥਾਇਰਾਇਡ ਅਤੇ ਪੈਰਾਥਾਇਰਾਇਡ ਸਰਜਰੀਆਂ ਬਿਲਕੁਲ ਮੁਫ਼ਤ ਕੀਤੀਆਂ ਜਾ ਰਹੀਆਂ ਹਨ। ਇਸ ਲਈ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਆਪ੍ਰੇਸ਼ਨ ਥੀਏਟਰ ਨੂੰ ਅਤਿ-ਆਧੁਨਿਕ ਮਸ਼ੀਨਾਂ ਅਤੇ ਰੋਬੋਟਿਕ ਪ੍ਰਣਾਲੀਆਂ ਨਾਲ ਲੈਸ ਕੀਤਾ ਗਿਆ ਹੈ।
ਕਿਹੜੇ ਮਰੀਜ਼ਾਂ ਨੂੰ ਹੋਵੇਗਾ ਫ਼ਾਇਦਾ?
ਏਮਜ਼ ਦੇ ਅਨੁਸਾਰ ਇਹ ਐੱਡਵਾਂਸ ਤਕਨਾਲੋਜੀ ਉਨ੍ਹਾਂ ਮਰੀਜ਼ਾਂ ਲਈ ਢੁਕਵੀਂ ਹੈ ਜਿਨ੍ਹਾਂ ਨੂੰ ਥਾਇਰਾਇਡ ਕੈਂਸਰ ਹੈ, ਸਧਾਰਨ ਥਾਇਰਾਇਡ ਨੋਡਿਊਲ ਹਨ, ਪੈਰਾਥਾਇਰਾਇਡ ਐਡੀਨੋਮਾ ਹੈ, ਹਾਰਮੋਨਲ ਅਸੰਤੁਲਨ ਕਾਰਨ ਸਰਜਰੀ ਦੀ ਲੋੜ ਹੈ। ਹਾਲਾਂਕਿ, ਅੰਤਮ ਫ਼ੈਸਲਾ ਡਾਕਟਰ ਦੁਆਰਾ ਮਰੀਜ਼ ਦੀ ਸਥਿਤੀ ਦੇ ਅਨੁਸਾਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : 1 ਜਾਂ 2 ਨਹੀਂ..., ਹੁਣ ਪੈਦਾ ਕਰੋ ਤਿੰਨ ਬੱਚੇ, ਮਿਲਣਗੇ 50000 ਰੁਪਏ
ਕੀ ਕਹਿੰਦੇ ਹਨ ਏਮਜ਼ ਦੇ ਮਾਹਿਰ?
ਇੱਕ ਮਸ਼ਹੂਰ ਪ੍ਰੋਫੈਸਰ ਦੀ ਅਗਵਾਈ ਵਿੱਚ ਸਰਜਨਾਂ ਦੀ ਇੱਕ ਟੀਮ ਹੁਣ ਨਵੀਂ ਤਕਨੀਕ ਨਾਲ ਇਨ੍ਹਾਂ ਦੋਵਾਂ ਗ੍ਰੰਥੀਆਂ ਦੀਆਂ ਗੁੰਝਲਦਾਰ ਬੀਮਾਰੀਆਂ ਦਾ ਇਲਾਜ ਕਰ ਰਹੀ ਹੈ। ਉਹ ਕਹਿੰਦੇ ਹਨ, "ਇਸ ਤਕਨੀਕ ਨੇ ਸਰਜਰੀ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਹੁਣ ਮਰੀਜ਼ ਬਿਨਾਂ ਕਿਸੇ ਡਰ ਜਾਂ ਦਾਗਾਂ ਦੀ ਚਿੰਤਾ ਦੇ ਇਲਾਜ ਕਰਵਾ ਸਕਦੇ ਹਨ।"
ਇਹ ਵੀ ਪੜ੍ਹੋ : '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            