ਇਨ੍ਹਾਂ ਔਰਤਾਂ ਨੂੰ ਕੈਂਸਰ ਨਾਲ ਮੌਤ ਦਾ ਖਤਰਾ ਵਧੇਰੇ! ਖੋਜ ''ਚ ਹੈਰਾਨ ਕਰਨ ਵਾਲੇ ਖੁਲਾਸੇ

Thursday, Mar 05, 2026 - 06:09 PM (IST)

ਇਨ੍ਹਾਂ ਔਰਤਾਂ ਨੂੰ ਕੈਂਸਰ ਨਾਲ ਮੌਤ ਦਾ ਖਤਰਾ ਵਧੇਰੇ! ਖੋਜ ''ਚ ਹੈਰਾਨ ਕਰਨ ਵਾਲੇ ਖੁਲਾਸੇ

ਨਵੀਂ ਦਿੱਲੀ/ਲੰਡਨ: ਛਾਤੀ ਦੇ ਕੈਂਸਰ (Breast Cancer) ਵਰਗੀ ਵਿਸ਼ਵਵਿਆਪੀ ਮਹਾਂਮਾਰੀ ਹੁਣ ਨਾ ਸਿਰਫ਼ ਸਰੀਰਕ, ਸਗੋਂ ਨਸਲੀ ਅਤੇ ਆਨੁਵੰਸ਼ਿਕ ਅਸਮਾਨਤਾਵਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 'ਜੇਏਐੱਮਏ ਓਨਕੋਲੋਜੀ' (JAMA Oncology) ਅਤੇ 'ਮਾਸ ਜਨਰਲ ਬ੍ਰਿਘਮ' ਦੇ ਖੋਜਕਰਤਾਵਾਂ ਦੁਆਰਾ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਚਿਕਿਤਸਾ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਖੋਜ ਅਨੁਸਾਰ, ਛਾਤੀ ਦੇ ਕੈਂਸਰ ਨਾਲ ਜੂਝ ਰਹੀਆਂ ਕਾਲੀਆਂ ਔਰਤਾਂ ਵਿੱਚ ਗੋਰੀਆਂ ਔਰਤਾਂ ਦੇ ਮੁਕਾਬਲੇ ਮੌਤ ਦੀ ਸੰਭਾਵਨਾ 40 ਫੀਸਦੀ ਤੱਕ ਜ਼ਿਆਦਾ ਹੈ।

ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਦਾ ਵੱਡਾ ਖਤਰਾ 
ਅਧਿਐਨ ਮੁਤਾਬਕ, ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ (TNBC) ਦੇ ਮਾਮਲਿਆਂ 'ਚ ਸਥਿਤੀ ਹੋਰ ਵੀ ਗੰਭੀਰ ਹੈ। ਇਸ ਹਮਲਾਵਰ ਕੈਂਸਰ ਨਾਲ ਪੀੜਤ ਕਾਲੀਆਂ ਔਰਤਾਂ ਦੀ ਜਾਨ ਜਾਣ ਦੀ ਸੰਭਾਵਨਾ ਇਸੇ ਬਿਮਾਰੀ ਨਾਲ ਜੂਝ ਰਹੀਆਂ ਗੋਰੀਆਂ ਔਰਤਾਂ ਦੇ ਮੁਕਾਬਲੇ 28 ਫੀਸਦੀ ਵੱਧ ਪਾਈ ਗਈ ਹੈ। ਅਮਰੀਕਾ 'ਚ ਔਰਤਾਂ ਦੀ ਮੌਤ ਦਾ ਇਹ ਦੂਜਾ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰਿਆ ਹੈ।

ਦੇਰੀ ਨਾਲ ਜਾਂਚ ਬਣੀ ਮੁਸੀਬਤ 
ਇੰਗਲੈਂਡ 'ਚ ਕੀਤੇ ਗਏ ਇੱਕ ਅਧਿਐਨ 'ਚ ਪਾਇਆ ਗਿਆ ਹੈ ਕਿ ਗੈਰ-ਗੋਰੀਆਂ ਔਰਤਾਂ 'ਚ ਛਾਤੀ ਦੇ ਕੈਂਸਰ ਦਾ ਪਤਾ ਅਕਸਰ ਆਖਰੀ ਪੜਾਅ (Last Stage) ਵਿੱਚ ਲੱਗਦਾ ਹੈ। ਗੋਰੀਆਂ ਔਰਤਾਂ ਦੇ ਮੁਕਾਬਲੇ ਗੈਰ-ਗੋਰੀਆਂ ਔਰਤਾਂ 'ਚ ਕੈਂਸਰ ਦੇ ਆਖਰੀ ਪੜਾਅ 'ਤੇ ਹੋਣ ਦੀ ਸੰਭਾਵਨਾ ਦੁੱਗਣੀ ਪਾਈ ਗਈ ਹੈ, ਜਿਸ ਦਾ ਮੁੱਖ ਕਾਰਨ ਸਮੇਂ ਸਿਰ ਸਕ੍ਰੀਨਿੰਗ ਤੇ ਜਾਂਚ ਦੀ ਘਾਟ ਨੂੰ ਮੰਨਿਆ ਜਾ ਰਿਹਾ ਹੈ।

ਜੈਨੇਟਿਕ ਲਿੰਕ ਤੇ 2050 ਦੀ ਡਰਾਉਣੀ ਤਸਵੀਰ 
ਵਿਗਿਆਨੀਆਂ ਨੇ ਅਫਰੀਕੀ ਮੂਲ ਦੀਆਂ ਔਰਤਾਂ ਅਤੇ TNBC ਦੇ ਵਿਚਕਾਰ ਇੱਕ ਜੈਨੇਟਿਕ ਲਿੰਕ (ਆਨੁਵੰਸ਼ਿਕ ਸਬੰਧ) ਦਾ ਪਤਾ ਲਗਾਇਆ ਹੈ, ਜੋ ਦੱਸਦਾ ਹੈ ਕਿ ਕੈਂਸਰ ਦਾ ਵਿਵਹਾਰ ਵੱਖ-ਵੱਖ ਨਸਲਾਂ ਵਿੱਚ ਵੱਖਰਾ ਹੋ ਸਕਦਾ ਹੈ। ਅਨੁਮਾਨ ਹੈ ਕਿ ਸਾਲ 2050 ਤੱਕ ਦੁਨੀਆ ਭਰ ਵਿੱਚ ਛਾਤੀ ਦੇ ਕੈਂਸਰ ਦੇ ਮਾਮਲੇ 3.5 ਮਿਲੀਅਨ ਤੱਕ ਪਹੁੰਚ ਜਾਣਗੇ। ਖੋਜਕਰਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਕੈਂਸਰ ਦੀ ਕਿਸਮ ਕੋਈ ਵੀ ਹੋਵੇ, ਪਰ ਮੌਤ ਦਰ ਵਿੱਚ 40 ਫੀਸਦੀ ਦੀ ਇਹ ਅਸਮਾਨਤਾ ਲਗਭਗ ਹਰ ਪ੍ਰਕਾਰ ਦੇ ਛਾਤੀ ਦੇ ਕੈਂਸਰ 'ਚ ਮੌਜੂਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News