ਇਮਿਊਨਿਟੀ ਵਧਾਉਣ  ਤੇ ਮੋਟਾਪਾ ਘਟਾਉਣ ''ਚ ਬੇਹੱਦ ਕਾਰਗਰ ਹੈ ਕਾਲੀ ਮਿਰਚ, ਜਾਣੋ ਇਸ ਦੇ ਬੇਮਿਸਾਲ ਫਾਇਦੇ

Wednesday, Mar 18, 2026 - 02:29 PM (IST)

ਇਮਿਊਨਿਟੀ ਵਧਾਉਣ  ਤੇ ਮੋਟਾਪਾ ਘਟਾਉਣ ''ਚ ਬੇਹੱਦ ਕਾਰਗਰ ਹੈ ਕਾਲੀ ਮਿਰਚ, ਜਾਣੋ ਇਸ ਦੇ ਬੇਮਿਸਾਲ ਫਾਇਦੇ

ਹੈਲਥ ਡੈਸਕ  - ਕਾਲੀ ਮਿਰਚ, ਜਿਸਨੂੰ "ਮਸਾਲਿਆਂ ਦੀ ਰਾਣੀ" ਵੀ ਕਿਹਾ ਜਾਂਦਾ ਹੈ, ਸਿਰਫ਼ ਖਾਣੇ ਦਾ ਸੁਆਦ ਨਹੀਂ ਵਧਾਉਂਦੀ, ਸਗੋਂ ਸਰੀਰ ਲਈ ਕਈ ਲਾਭਦਾਇਕ ਗੁਣ ਵੀ ਰੱਖਦੀ ਹੈ। ਇਸ 'ਚ ਮੌਜੂਦ ਪਾਇਪਰਿਨ ਨਾ ਸਿਰਫ਼ ਪਚਨ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ, ਸਗੋਂ ਇਹ ਫਲੂ, ਸਰਦੀ-ਖੰਘ, ਸੋਜ ਅਤੇ ਅਰਥਰਾਈਟਿਸ ਵਰਗੀਆਂ ਬਿਮਾਰੀਆਂ 'ਚ ਵੀ ਰਾਹਤ ਪ੍ਰਦਾਨ ਕਰਦੀ ਹੈ। ਕਾਲੀ ਮਿਰਚ ਦਾ ਨਿਯਮਿਤ ਸੇਵਨ ਸਰੀਰ ਵਿੱਚ ਮੈਟਾਬੋਲਿਜ਼ਮ ਵਧਾਉਣ, ਇਮਿਊਨਿਟੀ ਮਜ਼ਬੂਤ ਕਰਨ, ਅਤੇ ਚਮੜੀ ਦੀ ਸਿਹਤ ਨੂੰ ਬਿਹਤਰ ਕਰਨ ਵਿੱਚ ਸਹਾਇਕ ਹੁੰਦਾ ਹੈ। 

ਕਾਲੀ ਮਿਰਚ ਖਾਣ ਦੇ ਫਾਇਦੇ :

ਪਾਚਨ ਨੂੰ ਸੁਧਾਰ
- ਕਾਲੀ ਮਿਰਚ ’ਚ ਪਾਇਪਰਿਨ ਹੁੰਦਾ ਹੈ, ਜੋ ਪਚਾਕ ਐਂਜ਼ਾਈਮਸ ਦੇ ਉਤਪਾਦਨ ਨੂੰ ਵਧਾਉਂਦਾ ਹੈ, ਇਸ ਨਾਲ ਪਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਗੈਸ ਤੋਂ ਰਾਹਤ ਮਿਲਦੀ ਹੈ।

ਮੈਟਾਬੋਲਿਜ਼ਮ ਨੂੰ ਵਧਾਵੇ
- ਕਾਲੀ ਮਿਰਚ ਸਰੀਰ ਦੇ ਮੈਟਾਬੋਲਿਕ ਰੇਟ ਨੂੰ ਵਧਾਉਂਦੀ ਹੈ, ਜਿਸ ਨਾਲ ਸਰੀਰ ’ਚ ਕੈਲੋਰੀਜ਼ ਬਰਨ ਹੋਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਇਸ ਨਾਲ ਭਾਰ ਘਟਾਉਣ ’ਚ ਮਦਦ ਕਰਦੀ ਹੈ।

ਇਮਿਊਨ ਸਿਸਟਮ ਕਰੇ ਮਜ਼ਬੂਤ 
- ਇਸ ’ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਕਰਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।

ਸੋਜ ਅਤੇ ਦਰਦ ਤੋਂ ਮਿਲੇ ਰਾਹਤ 
- ਕਾਲੀ ਮਿਰਚ ਦੇ ਐਂਟੀ-ਇੰਫਲਾਮੇਟਰੀ ਗੁਣ ਸੋਜ ਘਟਾਉਣ ’ਚ ਮਦਦ ਕਰਦੇ ਹਨ ਅਤੇ ਜੋੜਾਂ ਦੇ ਦਰਦ (ਅਰਥਰਾਈਟਿਸ) ਤੋਂ ਰਾਹਤ ਦਿੰਦੇ ਹਨ।

ਸਕਿਨ ਲਈ ਲਾਭਕਾਰੀ 
- ਕਾਲੀ ਮਿਰਚ ਸਕਿਨ ਦੇ ਸੈੱਲਾਂ ਨੂੰ ਮੁਕਤ ਰੈਡਿਕਲਸ ਤੋਂ ਬਚਾਉਂਦੀ ਹੈ, ਜਿਸ ਨਾਲ ਸਕਿਨ ਸਾਫ਼ ਅਤੇ ਚਮਕਦਾਰ ਰਹਿੰਦੀ ਹੈ। ਇਹ ਪਿੰਪਲ ਅਤੇ ਹੋਰ ਸਕਿਨ ਦੀਆਂ ਸਮੱਸਿਆਵਾਂ ’ਚ ਵੀ ਮਦਦਗਾਰ ਹੈ।

ਸਰਦੀ-ਜ਼ੁਕਾਮ ਤੋਂ ਮਿਲੇ ਰਾਹਤ
- ਕਾਲੀ ਮਿਰਚ ’ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰਦੀ-ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿੰਦੇ ਹਨ। ਇਹ ਮੁੱਖ ਤੌਰ 'ਤੇ ਕਾਢੇ ’ਚ ਵਰਤੀ ਜਾਂਦੀ ਹੈ।

ਦਿਮਾਗੀ ਤਾਕਤ ਵਧਾਉਣ ’ਚ ਮਦਦਗਾਰ
- ਕਾਲੀ ਮਿਰਚ ’ਚ ਮੌਜੂਦ ਪਾਇਪਰਿਨ ਯਾਦਸ਼ਕਤੀ ਨੂੰ ਬਿਹਤਰ ਕਰਦਾ ਹੈ ਅਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ। ਇਹ ਦਿਮਾਗੀ ਸਮੱਸਿਆਵਾਂ ਨੂੰ ਰੋਕਣ ’ਚ ਸਹਾਇਕ ਹੁੰਦੀ ਹੈ।

ਦਿਲ ਦੀ ਸਿਹਤ ਲਈ ਲਾਹੇਵੰਦ 
- ਕਾਲੀ ਮਿਰਚ ਰਕਤ ਸੰਚਾਰ ਨੂੰ ਸੁਧਾਰਦੀ ਹੈ ਅਤੇ ਕੋਲੈਸਟਰੋਲ ਦੇ ਲੈਵਲ ਨੂੰ ਕੰਟਰੋਲ 'ਚ ਰੱਖਦੀ ਹੈ, ਜਿਸ ਨਾਲ ਹਾਰਟ ਦੀ ਸਿਹਤ ਬਿਹਤਰ ਬਣਦੀ ਹੈ।
 


author

Sunaina

Content Editor

Related News