ਰਸੋਈ 'ਚ ਰੱਖੀ ਇਹ ਛੋਟੀ ਜਿਹੀ ਚੀਜ਼ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ, ਜਾਣ ਲਓ ਇਸ ਦੇ ਖਾਣ ਦੇ ਫਾਇਦੇ

Tuesday, Mar 17, 2026 - 10:41 AM (IST)

ਰਸੋਈ 'ਚ ਰੱਖੀ ਇਹ ਛੋਟੀ ਜਿਹੀ ਚੀਜ਼ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ, ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਹੈਲਥ ਡੈਸਕ - ਅਕਸਰ ਅਸੀਂ ਖਾਣੇ 'ਚ ਤਿੱਖਾਪਨ ਲਿਆਉਣ ਲਈ ਹਰੀ ਮਿਰਚ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੀ ਜਿਹੀ ਮਿਰਚ ਤੁਹਾਡੇ ਸਰੀਰ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ? ਲਾਲ ਮਿਰਚ ਦੇ ਮੁਕਾਬਲੇ ਹਰੀ ਮਿਰਚ ਸਿਹਤ ਲਈ ਕਿਤੇ ਜ਼ਿਆਦਾ ਗੁਣਕਾਰੀ ਮੰਨੀ ਜਾਂਦੀ ਹੈ। ਵਿਗਿਆਨੀਆਂ ਅਤੇ ਡਾਕਟਰਾਂ ਅਨੁਸਾਰ, ਹਰੀ ਮਿਰਚ 'ਚ ਵਿਟਾਮਿਨ-ਸੀ, ਏ ਅਤੇ ਕਈ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ।

ਹਰੀ ਮਿਰਚ ਦੇ 5 ਵੱਡੇ ਫਾਇਦੇ :- 

ਮੱਖਣ ਵਾਂਗ ਪਿਘਲੇਗੀ ਚਰਬੀ
- ਹਰੀ ਮਿਰਚ 'ਚ ਮੌਜੂਦ 'ਕੈਪਸਾਈਸਿਨ' ਨਾਮਕ ਤੱਤ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਸ ਨਾਲ ਕੈਲੋਰੀਜ਼ ਤੇਜ਼ੀ ਨਾਲ ਬਰਨ ਹੁੰਦੀਆਂ ਹਨ, ਜੋ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੈ।

ਇਮਿਊਨਿਟੀ ਹੋਵੇਗੀ ਮਜ਼ਬੂਤ
- ਵਿਟਾਮਿਨ-ਸੀ ਨਾਲ ਭਰਪੂਰ ਹੋਣ ਕਾਰਨ, ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ। ਇਹ ਵਾਇਰਲ ਇਨਫੈਕਸ਼ਨ ਅਤੇ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਨੂੰ ਨੇੜੇ ਨਹੀਂ ਆਉਣ ਦਿੰਦੀ।

ਦਿਲ ਲਈ ਵਰਦਾਨ
- ਹਰੀ ਮਿਰਚ ਖ਼ੂਨ ਦੇ ਸੰਚਾਰ ਨੂੰ ਠੀਕ ਕਰਦੀ ਹੈ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਦੀ ਹੈ। ਇਸ ਦਾ ਸੇਵਨ ਕਰਨ ਨਾਲ ਹਾਰਟ ਅਟੈਕ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

ਚਮੜੀ 'ਤੇ ਆਵੇਗੀ ਕੁਦਰਤੀ ਚਮਕ
- ਇਸ 'ਚ ਮੌਜੂਦ ਵਿਟਾਮਿਨ-ਈ ਅਤੇ ਸੀ ਚਮੜੀ ਲਈ ਬਹੁਤ ਫਾਇਦੇਮੰਦ ਹਨ। ਇਹ ਚਿਹਰੇ 'ਤੇ ਜਲਦੀ ਝੁਰੜੀਆਂ ਨਹੀਂ ਆਉਣ ਦਿੰਦੀ ਅਤੇ ਕੁਦਰਤੀ ਨਿਖਾਰ ਬਣਾਈ ਰੱਖਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ
- ਖੋਜਾਂ ਮੁਤਾਬਕ ਹਰੀ ਮਿਰਚ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੀ ਹੈ, ਜਿਸ ਨਾਲ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ।

ਖ਼ਾਸ ਸਲਾਹ
- ਹਾਲਾਂਕਿ ਹਰੀ ਮਿਰਚ ਬਹੁਤ ਫਾਇਦੇਮੰਦ ਹੈ, ਪਰ ਇਸ ਦਾ ਬਹੁਤ ਜ਼ਿਆਦਾ ਸੇਵਨ ਪੇਟ 'ਚ ਜਲਣ ਜਾਂ ਐਸਿਡਿਟੀ ਕਰ ਸਕਦਾ ਹੈ। ਇਸ ਲਈ ਦਿਨ 'ਚ 2-3 ਮਿਰਚਾਂ ਦਾ ਸੇਵਨ ਹੀ ਕਾਫ਼ੀ ਹੈ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
  

 


author

Sunaina

Content Editor

Related News