ਬਾਂਝਪਨ ''ਤੇ ਵੱਡੀ ਜਿੱਤ! ਸਟੈਮ ਸੈੱਲ ਨਾਲ ਦੋ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

Friday, Mar 13, 2026 - 09:36 AM (IST)

ਬਾਂਝਪਨ ''ਤੇ ਵੱਡੀ ਜਿੱਤ! ਸਟੈਮ ਸੈੱਲ ਨਾਲ ਦੋ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

ਨਵੀਂ ਦਿੱਲੀ - ਦਿੱਲੀ ਦੇ ਮਸ਼ਹੂਰ ਡਾਕਟਰਾਂ ਨੇ ਇਕ ਅਜਿਹੀ ਸਫਲਤਾ ਹਾਸਲ ਕੀਤੀ ਹੈ, ਜਿਸ ਨੇ ਮਾਂ ਬਣਨ ਦੀ ਉਮੀਦ ਛੱਡ ਚੁੱਕੀਆਂ ਔਰਤਾਂ ਲਈ ਨਵੀਂ ਕਿਰਨ ਜਗਾਈ ਹੈ। ਡਾਕਟਰਾਂ ਨੇ ਅੰਬੀਲੀਕਲ ਕੋਰਡ (ਗਰਭ ਨਾਲ) ਦੇ ਸਟੈਮ ਸੈੱਲ ਦੀ ਮਦਦ ਨਾਲ ਖ਼ਰਾਬ ਹੋ ਚੁੱਕੇ ਯੂਟਰਸ (ਬੱਚੇਦਾਨੀ) ਨੂੰ ਰਿਪੇਅਰ ਕਰਕੇ ਦੋ ਔਰਤਾਂ ਦਾ ਮਾਂ ਬਣਨ ਦਾ ਸੁਪਨਾ ਪੂਰਾ ਕੀਤਾ ਹੈ।

 ਕੀ ਸੀ ਸਮੱਸਿਆ? 

ਹਸਪਤਾਲ ਦੇ ਆਈ.ਵੀ.ਐਫ. (IVF) ਵਿਭਾਗ ਦੀ ਡਾਇਰੈਕਟਰ ਨੇ ਦੱਸਿਆ ਕਿ ਕਈ ਵਾਰ ਗਰਭਪਾਤ  ਜਾਂ ਇਨਫੈਕਸ਼ਨ ਕਾਰਨ ਬੱਚੇਦਾਨੀ ਦੀ ਅੰਦਰਲੀ ਪਰਤ ਚਿਪਕ ਜਾਂਦੀ ਹੈ। ਅਬੌਰਸ਼ਨ ਦੌਰਾਨ ਜ਼ਿਆਦਾ ਸਫਾਈ ਹੋਣ ਕਾਰਨ ਯੂਟਰਸ ਨੂੰ ਇੰਨਾ ਨੁਕਸਾਨ ਪਹੁੰਚਦਾ ਹੈ ਕਿ ਉਹ ਮੁੜ ਠੀਕ ਨਹੀਂ ਹੋ ਪਾਉਂਦਾ। ਇਸ ਸਥਿਤੀ ਨੂੰ 'ਐਸ਼ਰਮੈਨ ਸਿੰਡਰੋਮ' ਕਿਹਾ ਜਾਂਦਾ ਹੈ, ਜਿਸ ਨਾਲ ਮਾਹਵਾਰੀ ਬੰਦ ਹੋ ਜਾਂਦੀ ਹੈ ਅਤੇ ਗਰਭ ਧਾਰਨ ਕਰਨਾ ਅਸੰਭਵ ਹੋ ਜਾਂਦਾ ਹੈ।

ਕਿਵੇਂ ਹੋਇਆ ਚਮਤਕਾਰ?

ਡਾਕਟਰਾਂ ਨੇ ਇਕ ਖਾਸ ਟ੍ਰਾਇਲ ਸ਼ੁਰੂ ਕੀਤਾ, ਜਿਸ ਵਿੱਚ ਸਿਜ਼ੇਰੀਅਨ ਡਿਲੀਵਰੀ ਦੌਰਾਨ ਮਾਂ ਦੀ ਇਜਾਜ਼ਤ ਨਾਲ ਗਰਭ ਨਾਲ ਲਈ ਗਈ। ਇਸ 'ਚੋਂ ਨਿਕਲੇ ਸਟੈਮ ਸੈੱਲਾਂ ਨੂੰ ਲੈਬ 'ਚ ਤਿਆਰ ਕਰਕੇ ਔਰਤਾਂ ਦੇ ਯੂਟਰਸ 'ਚ ਇੰਜੈਕਟ ਕੀਤਾ ਗਿਆ ਅਤੇ ਮਹਿਜ਼ 5 ਤੋਂ 6 ਮਹੀਨਿਆਂ 'ਚ ਇਸਦਾ ਸਕਾਰਾਤਮਕ ਅਸਰ ਦਿਖਿਆ। ਜਿਨ੍ਹਾਂ ਔਰਤਾਂ ਦੇ ਪੀਰੀਅਡਸ ਪਿਛਲੇ 4 ਸਾਲਾਂ ਤੋਂ ਬੰਦ ਸਨ, ਉਹ ਦੁਬਾਰਾ ਸ਼ੁਰੂ ਹੋ ਗਏ ਅਤੇ ਯੂਟਰਸ ਦੀ ਪਰਤ ਮੁੜ ਜੀਵਿਤ ਹੋ ਗਈ।

ਸਫਲ ਕੇਸ ਸਟੱਡੀਜ਼ :- 

ਪਹਿਲਾ ਕੇਸ
- ਇਕ 39 ਸਾਲਾ ਔਰਤ, ਜਿਸਦੀ ਬੱਚੇਦਾਨੀ ਗਰਭਪਾਤ ਤੋਂ ਬਾਅਦ ਚਿਪਕ ਗਈ ਸੀ। ਥੈਰੇਪੀ ਤੋਂ ਬਾਅਦ ਉਸਨੇ ਆਈ.ਵੀ.ਐਫ. ਰਾਹੀਂ ਗਰਭ ਧਾਰਨ ਕੀਤਾ ਅਤੇ 2 ਕਿਲੋ ਦੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ।

ਦੂਜਾ ਕੇਸ
- ਇਕ 40 ਸਾਲਾ ਔਰਤ, ਜਿਸ ਨੂੰ ਵਾਰ-ਵਾਰ ਗਰਭਪਾਤ ਦੀ ਸਮੱਸਿਆ ਸੀ। ਯੂਟਰਸ ਰਿਪੇਅਰ ਹੋਣ ਤੋਂ ਬਾਅਦ ਉਸ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।

 


author

Sunaina

Content Editor

Related News