ਸ਼ੀਸ਼ੇ ਵਾਂਗ ਚਮਕੇਗਾ ਚਿਹਰਾ ਤੇ ਤੇਜ਼ੀ ਨਾਲ ਘਟੇਗਾ ਵਜ਼ਨ, ਅਪਣਾਓ ਇਹ ''ਰੇਨਬੋ ਡਾਈਟ''

Friday, Mar 13, 2026 - 03:01 PM (IST)

ਸ਼ੀਸ਼ੇ ਵਾਂਗ ਚਮਕੇਗਾ ਚਿਹਰਾ ਤੇ ਤੇਜ਼ੀ ਨਾਲ ਘਟੇਗਾ ਵਜ਼ਨ, ਅਪਣਾਓ ਇਹ ''ਰੇਨਬੋ ਡਾਈਟ''

ਹੈਲਥ ਡੈਸਕ - ਅੱਜ-ਕੱਲ੍ਹ ਲੋਕ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਮਹਿੰਗੇ ਬਿਊਟੀ ਪ੍ਰੋਡਕਟਸ 'ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ ਪਰ ਇਹ ਸਿਰਫ ਬਾਹਰੀ ਦੇਖਭਾਲ ਹੀ ਕਰਦੇ ਹਨ। ਮਾਹਿਰਾਂ ਅਨੁਸਾਰ, ਅਸਲੀ ਅਤੇ ਕੁਦਰਤੀ ਨਿਖਾਰ ਲਈ ਸਹੀ ਖੁਰਾਕ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਸੀਂ ਵੀ ਵਜ਼ਨ ਘਟਾਉਣਾ ਚਾਹੁੰਦੇ ਹੋ ਅਤੇ ਚਮੜੀ ਨੂੰ ਅੰਦਰੋਂ ਸਿਹਤਮੰਦ ਬਣਾਉਣਾ ਚਾਹੁੰਦੇ ਹੋ, ਤਾਂ 'ਰੇਨਬੋ ਡਾਈਟ' ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੀ ਹੈ।

ਕੀ ਹੈ 'ਰੇਨਬੋ ਡਾਈਟ'?

ਇਸ ਡਾਈਟ ਦਾ ਮੁੱਖ ਸੰਕਲਪ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਵੱਖ-ਵੱਖ ਰੰਗਾਂ ਦੇ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਹੈ। ਜਦੋਂ ਤੁਸੀਂ ਰੰਗ-ਬਿਰੰਗੇ ਭੋਜਨ ਖਾਂਦੇ ਹੋ, ਤਾਂ ਸਰੀਰ ਨੂੰ ਭਰਪੂਰ ਮਾਤਰਾ 'ਚ ਵਿਟਾਮਿਨ, ਮਿਨਰਲਸ, ਪਲਾਂਟ ਬੇਸਡ ਪ੍ਰੋਟੀਨ ਅਤੇ ਐਂਟੀ-ਆਕਸੀਡੈਂਟ ਮਿਲਦੇ ਹਨ। ਇਹ ਨਾ ਸਿਰਫ਼ ਵਜ਼ਨ ਕੰਟਰੋਲ ਕਰਦਾ ਹੈ, ਸਗੋਂ ਚਿਹਰੇ 'ਤੇ ਕੁਦਰਤੀ ਚਮਕ ਵੀ ਲਿਆਉਂਦਾ ਹੈ।

ਵੱਖ-ਵੱਖ ਰੰਗਾਂ ਦੇ ਫਾਇਦੇ :-

ਲਾਲ ਰੰਗ ਦੇ ਫਲ 
- ਇਸ 'ਚ ਲਾਇਕੋਪੀਨ ਅਤੇ ਵਿਟਾਮਿਨ-ਸੀ ਵਰਗੇ ਤੱਤ ਹੁੰਦੇ ਹਨ, ਜੋ ਸਰੀਰ 'ਚ ਕੋਲੇਜਨ ਬਣਾਉਣ 'ਚ ਮਦਦ ਕਰਦੇ ਹਨ ਅਤੇ ਇਮਿਊਨਿਟੀ ਵਧਾਉਂਦੇ ਹਨ। ਇਸ 'ਚ ਤੁਸੀਂ ਟਮਾਟਰ, ਤਰਬੂਜ, ਸਟ੍ਰਾਬੇਰੀ, ਚੁਕੰਦਰ, ਸੇਬ ਅਤੇ ਅਨਾਰ ਵਰਗੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ।

ਨਾਰੰਗੀ ਅਤੇ ਪੀਲਾ ਰੰਗ ਦੇ ਫਲ 
- ਇਹ ਫਲ ਅਤੇ ਸਬਜ਼ੀਆਂ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੀਆਂ ਹਨ, ਜੋ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕਰਦੀਆਂ ਹਨ। ਇਸ ਲਈ ਗਾਜਰ, ਪਪੀਤਾ, ਸੰਤਰਾ, ਕੱਦੂ ਅਤੇ ਨਿੰਬੂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।

ਹਰੇ ਰੰਗ ਦੇ ਫਲ 
- ਹਰੀਆਂ ਸਬਜ਼ੀਆਂ ਸਕਿਨ ਦੀ ਸੋਜ ਅਤੇ ਮੁਹਾਸੇ ਘਟਾਉਣ 'ਚ ਮਦਦਗਾਰ ਹੁੰਦੀਆਂ ਹਨ। ਪਾਲਕ, ਮੇਥੀ, ਬਰੋਕਲੀ, ਖੀਰਾ ਅਤੇ ਆਂਵਲਾ ਖਾਣ ਨਾਲ ਵਜ਼ਨ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।

ਨੀਲਾ ਅਤੇ ਜਾਮਨੀ ਰੰਗ ਦੇ ਫਲ 
- ਇਸ ਰੰਗ ਦੇ ਫੂਡਜ਼ 'ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਯੂਵੀ (UV) ਕਿਰਨਾਂ ਅਤੇ ਵਧਦੀ ਉਮਰ ਦੇ ਪ੍ਰਭਾਵਾਂ (Aging) ਤੋਂ ਬਚਾਉਂਦੇ ਹਨ। ਇਸ ਲਈ ਬਲੂਬੇਰੀ, ਕਾਲੇ ਅੰਗੂਰ, ਬੈਂਗਣ ਅਤੇ ਜਾਮਣ ਦਾ ਸੇਵਨ ਜ਼ਰੂਰ ਕਰੋ।

ਸਿਹਤ ਅਤੇ ਫਿਟਨੈਸ ਲਈ ਵਰਦਾਨ
ਰੇਨਬੋ ਡਾਈਟ ਨੂੰ ਫਾਲੋ ਕਰਨਾ ਬਹੁਤ ਆਸਾਨ ਹੈ। ਇਹ ਨਾ ਸਿਰਫ਼ ਤੁਹਾਡੀ ਚਮੜੀ ਦੇ ਕੋਲੇਜਨ ਨੂੰ ਬੂਸਟ ਕਰਦੀ ਹੈ, ਸਗੋਂ ਸਮੁੱਚੀ ਸਿਹਤ ਅਤੇ ਫਿਟਨੈਸ ਨੂੰ ਵੀ ਬਰਕਰਾਰ ਰੱਖਦੀ ਹੈ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਜਵਾਨ ਅਤੇ ਫਿੱਟ ਰਹਿਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਥਾਲੀ ਨੂੰ ਰੰਗ-ਬਿਰੰਗੇ ਫਲਾਂ ਅਤੇ ਸਬਜ਼ੀਆਂ ਨਾਲ ਸਜਾਉਣਾ ਸ਼ੁਰੂ ਕਰ ਦਿਓ।


author

Sunaina

Content Editor

Related News