ਪਾਕਿਸਤਾਨ ਨੇ ਫਿਰ ਪੁੰਛ ਐੱਲ. ਓ. ਸੀ. ''ਤੇ ਦਾਗੇ ਗੋਲੇ

Tuesday, Oct 23, 2018 - 01:49 PM (IST)

ਪੁੰਛ-ਪਾਕਿਸਤਾਨੀ ਸੈਨਾ ਨੇ ਇਕ ਵਾਰ ਫਿਰ ਤੋਂ ਆਪਣੀ ਨਾਪਾਕ ਹਰਕਤਾਂ ਨੂੰ ਅੰਜ਼ਾਮ ਦਿੰਦੇ ਹੋਏ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ ਹੈ। ਇਸ ਵਾਰ ਪਕਿਸਤਾਨੀ ਸੈਨਾ ਦੁਆਰਾ ਆਪਣੀ ਰੇਂਜ ਵਧਾਉਂਦੇ ਹੋਏ ਪੁੰਛ ਨਗਰ ਦੇ ਕੋਲ ਸਥਿਤ ਭਾਰਤੀ ਸੈਨਾ ਦੀ 93 ਇੰਫੈਂਟਰੀ ਬ੍ਰਿਗੇਡ ਨੂੰ ਨਿਸ਼ਾਨਾ ਬਣਾ ਕੇ ਗੋਲਾ ਦਾਗਿਆ। ਸਵੇਰੇ 10 ਵੱਜ ਕੇ 50 ਮਿੰਟ 'ਤੇ ਇਕ ਗੋਲਾ ਸਿੱਧਾ ਬ੍ਰਿਗੇਡ ਦੇ ਅੰਦਰ ਜਾ ਕੇ ਡਿੱਗਣ ਕਰਕੇ ਅੱਗ ਲੱਗ ਗਈ। ਮੌਕੇ 'ਤੇ ਸੈਨਾ ਦੇ ਆਧਿਕਾਰੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਆਉਣ 'ਤੇ ਅੱਗ ਬੁਝਾ ਦਿੱਤੀ ਗਈ ਪਰ ਨੁਕਸਾਨ ਦੇ ਬਾਰੇ 'ਚ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ। ਇਸ ਤੋਂ ਇਲਾਵਾ ਪੁੰਛ ਬ੍ਰਿਗੇਡ ਇਕ ਮਹੱਤਵਪੂਰਨ ਮਿਲਟਰੀ ਬੇਸ ਹੈ, ਜਿੱਥੇ ਵੱਡੀ ਗਿਣਤੀ 'ਚ ਸੈਨਾ ਦੇ ਆਧਿਕਾਰੀ ਰਹਿੰਦੇ ਹਨ ਅਤੇ ਸੈਨਾ ਦੇ ਦਫਤਰ ਹਨ ਪਰ ਪਾਕਿਸਤਾਨੀ ਸੈਨਾ ਦੁਆਰਾ ਬ੍ਰਿਗੇਡ ਨੂੰ ਨਿਸ਼ਾਨਾ ਬਣਾਉਣ ਲਈ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ।

PunjabKesari

ਸੈਨਾ ਨੇ ਨਹੀਂ ਕੀਤੀ ਪੁਸ਼ਟੀ-

ਸੈਨਾ ਨੇ ਇਸ ਹਵਾਲੇ 'ਚ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਸੀਜਫਾਇਰ ਉਲੰਘਣ ਨਹੀਂ ਹੈ। ਧਮਾਕਾ ਬ੍ਰਿਗੇਡ ਦੇ ਅੰਦਰ ਕਿਸੇ ਕਾਰਨ ਨਾਲ ਹੋਇਆ ਹੈ, ਜਿਸ ਜਗ੍ਹਾਂ ਧਮਾਕਾ ਹੋਇਆ ਹੈ ਉਹ ਬੇਨਾਮ ਸ਼ੇਡ ਹੈ। ਸੈਨਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਸਥਾਨਿਕ ਲੋਕ-
ਸਥਾਨਿਕ ਲੋਕਾਂ ਦੇ ਮੁਤਾਬਕ ਪਾਕਿਸਤਾਨ ਨੇ ਸਵੇਰੇ ਗੋਲੀਬਾਰੀ ਕੀਤੀ ਹੈ। ਦਿਗਵਾਰ ਖੇਤਰ ਦੇ ਲੋਕਾਂ ਨੇ ਕਿਹਾ ਹੈ ਕਿ ਸੀਮਾ ਪਾਰ ਤੋਂ ਗੋਲੇ ਸੁੱਟੇ ਗਏ ਹਨ ਅਤੇ ਉਸ ਨਾਲ ਧਮਾਕਾ ਹੋਇਆ ਹੈ ਫਿਲਹਾਲ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।


Related News