ਪੰਜਾਬ ਦੇ ਨੈਸ਼ਨਲ ਹਾਈਵੇਅ ''ਤੇ ਸੇਬਾਂ ਨਾਲ ਭਰੀ ਗੱਡੀ ਪਲਟੀ, ਲੋਕਾਂ ਨੇ ਕੀਤਾ ਉਹ ਜੋ ਸੋਚਿਆ ਨਾ ਸੀ

Wednesday, Sep 18, 2024 - 05:48 PM (IST)

ਪੰਜਾਬ ਦੇ ਨੈਸ਼ਨਲ ਹਾਈਵੇਅ ''ਤੇ ਸੇਬਾਂ ਨਾਲ ਭਰੀ ਗੱਡੀ ਪਲਟੀ, ਲੋਕਾਂ ਨੇ ਕੀਤਾ ਉਹ ਜੋ ਸੋਚਿਆ ਨਾ ਸੀ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਸ਼ਹਿਰ ਦੇ ਬਾਈਪਾਸ 'ਤੇ ਸੇਬਾਂ ਨਾਲ ਭਰੀ ਗੱਡੀ ਨੈਸ਼ਨਲ ਹਾਈਵੇਅ 'ਤੇ ਪਲਟ ਗਈ। ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇਅ 'ਤੇ ਹੀ ਖਿੱਲਰ ਗਏ। ਘਟਨਾ ਸਵੇਰ ਸਮੇਂ ਵਾਪਰੀ। ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦਿਆਂ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। 

PunjabKesari

ਸਵੇਰ ਸਾਰ ਨੈਸ਼ਨਲ ਹਾਈਵੇਅ 'ਤੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ 'ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਦਾ ਸਾਮਾਨ ਚੋਰੀ ਕਰ ਲੈਂਦੇ ਹਨ ਜਦਕਿ ਲੋਕਾਂ ਨੂੰ ਇਸ ਮੌਕੇ 'ਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ। ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜੀ ਮੰਡੀ ਦੇ ਵਪਾਰੀ ਵੱਲੋਂ ਇਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੋਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਦੀ ਕੰਮ ਸ਼ੁਰੂ ਕਰ ਦਿੱਤਾ ਗਿਆ।

 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਪਰਤਦਿਆਂ ਨੌਜਵਾਨਾਂ ਨਾਲ ਵਾਪਰਿਆ ਭਾਣਾ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News