ਖੂਨ ਹੋਇਆ ਚਿੱਟਾ, ਕਲਯੁੱਗੀ ਪੁੱਤ ਨੇ ਪਿਓ ਨੂੰ ਬੇਰਹਿਮੀ ਨਾਲ ਉੱਤਾਰਿਆ ਮੌਤ ਦੇ ਘਾਟ

Sunday, Sep 15, 2024 - 06:43 PM (IST)

ਖੂਨ ਹੋਇਆ ਚਿੱਟਾ, ਕਲਯੁੱਗੀ ਪੁੱਤ ਨੇ ਪਿਓ ਨੂੰ ਬੇਰਹਿਮੀ ਨਾਲ ਉੱਤਾਰਿਆ ਮੌਤ ਦੇ ਘਾਟ

ਲਹਿਰਾਗਾਗਾ (ਗਰਗ)- ਪਿਛਲੇ ਦਿਨੀਂ ਹਲਕਾ ਲਹਿਰਾ ਦੇ ਪਿੰਡ ਭੁਟਾਲ ਕਲਾਂ ਦੇ ਇੱਕ ਵਿਅਕਤੀ ਦੇ ਗੁੰਮ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਤੋਂ ਬਾਅਦ  ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਰੋਂਗਟੇ ਖੜ੍ਹੇ ਕਰ ਦਿੱਤੇ। ਦਰਅਸਲ ਲਾਪਤਾ ਮ੍ਰਿਤਕ ਪਾਏ ਗਏ ਵਿਅਕਤੀ ਭੂਰਾ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ। ਜਿਸ ਤੋਂ ਬਾਅਦ ਉਸਦੇ ਭਰਾ ਮੇਜਰ ਸਿੰਘ ਪੁੱਤਰ ਕਿਰਪਾਲ ਸਿੰਘ ਨੇ ਪੁਲਸ ਨੂੰ ਲਿਖਤੀ ਬਿਆਨ 'ਚ ਦੱਸਿਆ ਕਿ ਮੇਰੇ ਭਰਾ ਮ੍ਰਿਤਕ ਭੂਰਾ ਸਿੰਘ ਦੇ ਦੋ ਬੱਚੇ ਵੱਡੀ ਕੁੜੀ ਹਰਜਿੰਦਰ ਕੌਰ ਅਤੇ ਛੋਟਾ ਮੁੰਡਾ ਤਰਸੇਮ ਸਿੰਘ ਹਨ, ਜੋ ਦੋਵੇਂ ਵਿਆਹੁਤਾ ਹਨ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ

ਉਨ੍ਹਾਂ ਦੱਸਿਆ ਕਿ ਭੂਰਾ ਸਿੰਘ ਦੇ ਪਰਿਵਾਰ ਦਾ ਆਪਸੀ ਝਗੜਾ ਚੱਲਦਾ ਰਹਿੰਦਾ ਸੀ ਅਤੇ ਕਈ ਵਾਰੀ ਸਮਝੌਤਾ ਵੀ ਹੋਇਆ। ਪਿਛਲੇ ਦਿਨੀਂ ਘਰ 'ਚ ਝਗੜਾ ਹੋਣ ਤੋਂ ਬਾਅਦ ਮੈਨੂੰ ਮੇਰੇ ਭਰਾ ਭੂਰਾ ਸਿੰਘ ਨੇ ਦੱਸਿਆ ਕਿ ਮੇਰਾ ਪਰਿਵਾਰ ਸਮੇਤ ਮੇਰੇ ਮੁੰਡੇ ਤਰਸੇਮ ਸਿੰਘ ਦਾ ਸਹੁਰਾ ਪਰਿਵਾਰ ਰਲ ਕੇ ਮੈਨੂੰ ਮਾਰ ਸਕਦੇ ਹਨ। ਉਸ ਦਿਨ ਤੋਂ ਹੀ ਮੇਰਾ ਭਰਾ ਭੂਰਾ ਸਿੰਘ ਉਕਤ ਆਪਣੇ ਘਰੋਂ ਲਾਪਤਾ ਸੀ, ਜਿਸ ਦੀ ਲਾਸ਼ ਪਿਛਲੇ ਦਿਨੀਂ ਟੋਹਾਣਾ ਨਹਿਰ ਵਿੱਚੋਂ ਮਿਲੀ ਹੈ, ਮੇਰੇ ਭਰਾ ਦੇ ਸਰੀਰ 'ਤੇ ਕੁੱਟ ਮਾਰ ਦੇ ਨਿਸ਼ਾਨ ਸਨ, ਜਿਸ ਦੀ ਸ਼ਨਾਖਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ- 13 ਸਾਲਾ ਕੁੜੀ ਨਾਲ ਗੁਆਂਢ 'ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ 'ਤੀ ਵਾਇਰਲ

ਉਨ੍ਹਾਂ ਦੱਸਿਆ ਕਿ ਭੂਰਾ ਸਿੰਘ ਨੂੰ ਉਸ ਦੇ ਮੁੰਡੇ ਤਰਸੇਮ ਸਿੰਘ ਉਰਫ ਸੇਮੀ, ਇਸ ਦੀ ਲੜਕੀ ਹਰਜਿੰਦਰ ਕੌਰ, ਘਰਵਾਲੀ ਸਿੰਦਰ ਕੌਰ, ਨੂੰਹ ਬੇਅੰਤ ਕੌਰ ਨਿਵਾਸੀ ਭੁਟਾਲ ਕਲਾਂ ਜ਼ਿਲ੍ਹਾ ਸੰਗਰੂਰ ਅਤੇ ਤਰਸੇਮ ਸਿੰਘ ਸੇਮੀ ਦੀ ਸੱਸ ਪਾਲੋ ਕੌਰ ਅਤੇ ਸੋਹਰਾ ਪਾਲ ਸਿੰਘ ਵਾਸੀਅਨ ਹਰਿਆਊ  ਜ਼ਿਲ੍ਹਾ ਪਟਿਆਲਾ ਨੇ ਰਾਏ ਮਾਮਸ਼ਵਰ ਨੇ ਮਾਰ ਦੇਣ ਦੀ ਨੀਅਤ ਨਾਲ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰਕੇ ਹੱਥ ਪੈਰ ਬੰਨ੍ਹ ਭੂਰਾ ਸਿੰਘ ਨੂੰ ਨਹਿਰ 'ਚ ਸੁੱਟਿਆ ਸੀ। ਇਸ ਤੋਂ ਬਾਅਦ ਭੂਰਾ ਸਿੰਘ ਦੀ ਸਾਡੇ ਵੱਲੋਂ ਤਲਾਸ਼ ਜਾਰੀ ਸੀ ਜਿਸ ਤੋਂ ਲਾਸ਼ ਭਾਖੜਾ ਨਹਿਰ 'ਚ ਤੈਰਦੀ ਹੋਈ ਟੋਹਾਣਾ ਵਿਖੇ ਮਿਲੀ ਹੈ। ਪੁਲਸ ਨੇ ਮ੍ਰਿਤਕ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਬੱਚਿਆਂ ਨੂੰ ਲੈ ਕੇ ਵੱਡਾ ਖੁਲਾਸਾ, ਹੋਸ਼ ਉੱਡਾ ਦੇਵੇਗੀ ਇਹ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News