ਜੇਲ ''ਚ ਫਰਸ਼ ''ਤੇ ਦਰੀ ਵਿਛਾ ਕੇ ਸੁੱਤੇ ਚਿਦਾਂਬਰਮ, ਸਵੇਰੇ ਨਹੀਂ ਹੋਏ ਪ੍ਰਾਰਥਨਾ ''ਚ ਸ਼ਾਮਲ

Saturday, Sep 07, 2019 - 11:07 AM (IST)

ਜੇਲ ''ਚ ਫਰਸ਼ ''ਤੇ ਦਰੀ ਵਿਛਾ ਕੇ ਸੁੱਤੇ ਚਿਦਾਂਬਰਮ, ਸਵੇਰੇ ਨਹੀਂ ਹੋਏ ਪ੍ਰਾਰਥਨਾ ''ਚ ਸ਼ਾਮਲ

ਨਵੀਂ ਦਿੱਲੀ— ਇਹ ਸਮਾਂ ਹੀ ਹੈ ਜੋ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦਾ ਹੈ। ਸਾਲਾਂ ਤਕ ਰਾਜਨੀਤੀ ਵਿਚ ਅਹਿਮ ਰਹੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਅੱਜ ਤਿਹਾੜ ਜੇਲ ਵਿਚ ਬੰਦ ਹਨ। ਇਸ ਜੇਲ ਵਿਚ ਖੂੰਖਾਰ ਕੈਦੀਆਂ ਤੋਂ ਲੈ ਕੇ ਵੱਖਵਾਦੀ ਤਕ ਹਨ। ਜੇਲ ਨੰਬਰ-7 'ਚ ਵੀਰਵਾਰ ਨੂੰ ਪੂਰੀ ਰਾਤ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਚਿਦਾਂਬਰ ਲੇਟ ਉੱਠੇ ਅਤੇ ਪ੍ਰਾਰਥਨਾ 'ਚ ਸ਼ਾਮਲ ਨਹੀਂ ਹੋਏ। ਸੂਤਰਾਂ ਮੁਤਾਬਕ ਚਿਦਾਂਬਰਮ ਦੀ ਵੀਰਵਾਰ ਦੀ ਰਾਤ ਮੁਸ਼ਕਲਾਂ ਵਿਚ ਬੀਤੀ। ਉਹ ਫਰਸ਼ 'ਤੇ ਹੀ ਦਰੀ ਵਿਛਾ ਕੇ ਸੁੱਤੇ ਸਨ। ਜੇਲ ਅੰਦਰ ਜਿਸ ਸੈਲ 'ਚ ਉਨ੍ਹਾਂ ਨੂੰ ਰੱਖਿਆ ਗਿਆ, ਉਸ ਵਿਚ ਇਕ ਪੱਖਾ ਲੱਗਾ ਹੈ। ਹੁਮਸ ਤੋਂ ਵੀ ਉਹ ਕੁਝ ਪਰੇਸ਼ਾਨ ਹੋਏ। ਜੇਲ ਦੀ ਰੁਟੀਨ ਉਨ੍ਹਾਂ ਨੂੰ ਰਾਸ ਨਹੀਂ ਆਈ। ਸਵੇਰੇ ਦੇਰ ਨਾਲ ਜਾਗੇ, ਜਿਸ ਦੀ ਵਜ੍ਹਾ ਕਰ ਕੇ ਸਵੇਰੇ ਪ੍ਰਾਰਥਨਾ 'ਚ ਕੈਦੀਆਂ ਨਾਲ ਸ਼ਾਮਲ ਨਹੀਂ ਹੋਏ। ਦਰਅਸਲ ਪ੍ਰਾਰਥਨਾ ਵਿਚ ਸ਼ਾਮਲ ਹੋਣਾ ਜਾਂ ਨਾ ਹੋਣਾ ਕੈਦੀ ਦੀ ਇੱਛਾ 'ਤੇ ਨਿਰਭਰ ਕਰਦਾ ਹੈ। 
 

ਜੇਲ 'ਚ ਨਹੀਂ ਕੀਤੀ ਕੋਈ ਮੰਗ— 
ਚਿਦਾਂਬਰਮ ਜਿਸ ਸੈੱਲ 'ਚ ਹਨ, ਉਸ ਵਿਚ ਟੀ. ਵੀ. ਨਹੀਂ ਹੈ। ਇਸ ਲਈ ਉਹ ਅਖਬਾਰ ਪੜ੍ਹ ਕੇ ਸਮਾਂ ਬਤੀਤ ਕਰ ਰਹੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਅਖਬਾਰਾਂ ਪੜ੍ਹ ਕੇ ਹੀ ਲੰਘਿਆ। ਜੇਲ ਵਿਚ ਕਈ ਤਮਾਮ ਅਖਬਾਰਾਂ ਆਉਂਦੀਆਂ ਹਨ, ਜੋ ਕਿ ਜੇਲ ਪ੍ਰਸ਼ਾਸਨ ਕੈਦੀਆਂ ਲਈ ਮੰਗਾਉਂਦਾ ਹੈ ਜੇਕਰ ਉਨ੍ਹਾਂ ਨੂੰ ਕੋਈ ਖਾਸ ਅਖਬਾਰ ਮੰਗਾਉਣਾ ਹੈ ਤਾਂ ਮੰਗ ਸਕਦੇ ਹਨ ਪਰ ਅਜੇ ਤਕ ਉਨ੍ਹਾਂ ਨੇ ਕੋਈ ਮੰਗ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਸੀ. ਬੀ. ਆਈ. ਕੋਰਟ ਨੇ ਵੀਰਵਾਰ ਨੂੰ ਆਈ. ਐੱਨ. ਐਕਸ ਮੀਡੀਆ ਮਾਮਲੇ ਵਿਚ ਚਿਦਾਂਬਰਮ ਨੂੰ 19 ਸਤੰਬਰ ਤਕ ਨਿਆਇਕ ਹਿਰਾਸਤ 'ਚ ਤਿਹਾੜ ਜੇਲ ਭੇਜਿਆ ਹੈ।


author

Tanu

Content Editor

Related News