OYO ਨੇ ਅਯੁੱਧਿਆ 'ਚ ਖੋਲ੍ਹੇ 65 ਨਵੇਂ ਹੋਟਲ, ਜਾਣੋ 22 ਜਨਵਰੀ ਨੂੰ ਕਿੰਨਾ ਹੋਵੇਗਾ ਕਮਰੇ ਦਾ ਕਿਰਾਇਆ
Thursday, Jan 18, 2024 - 03:33 PM (IST)
ਨਵੀਂ ਦਿੱਲੀ - ਆਨਲਾਈਨ ਹੋਟਲ ਪਲੇਟਫਾਰਮ ਓਯੋ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ 65 'ਹੋਮ ਸਟੇਅ' ਅਤੇ ਹੋਟਲ ਖੋਲ੍ਹੇ ਹਨ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸ਼ਹਿਰ 'ਚ ਜੋ ਹੋਟਲ ਖੋਲ੍ਹੇ ਗਏ ਹਨ, ਉਨ੍ਹਾਂ 'ਚ 51 ਓਯੋ ਹੋਮ ਸਟੇਅ ਅਤੇ 14 ਹੋਟਲ ਸ਼ਾਮਲ ਹਨ। ਇਹ ਕਦਮ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਦਰਸ਼ਕਾਂ ਦੀ ਸੰਖਿਆ ਵਿੱਚ ਸੰਭਾਵਿਤ ਵਾਧੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : 31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ
ਬਿਆਨ ਅਨੁਸਾਰ, "ਓਯੋ ਨੇ ਨਿਰਵਿਘਨ ਅਤੇ ਸਮੇਂ ਸਿਰ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਅਯੁੱਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਰਾਜ ਸੈਰ-ਸਪਾਟਾ ਵਿਕਾਸ ਨਿਗਮ ਨਾਲ ਸਾਂਝੇਦਾਰੀ ਕੀਤੀ ਹੈ।" ਇਨ੍ਹਾਂ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀਐੱਲ ਸੰਤੋਸ਼, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈਵੀਰ ਸਿੰਘ ਅਤੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਸਾਂਝੇ ਤੌਰ 'ਤੇ ਕੀਤਾ। OYO ਦੀ ਸੁਤੰਤਰ ਨਿਰਦੇਸ਼ਕ ਦੀਪਾ ਮਲਿਕ ਨੇ ਕਿਹਾ, "ਅਸੀਂ ਅਯੁੱਧਿਆ ਆਉਣ ਵਾਲੇ ਅਪਾਹਜ ਸ਼ਰਧਾਲੂਆਂ ਦੀ ਸਹੂਲਤ ਲਈ ਰੈਂਪ ਦੇ ਨਾਲ 15 OYO ਹੋਮ ਸਟੇਅ ਦੀ ਵੀ ਪਛਾਣ ਕੀਤੀ ਹੈ।"
ਇਹ ਵੀ ਪੜ੍ਹੋ : 5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!
ਕੰਪਨੀ ਨੇ ਕਿਹਾ ਕਿ ਉਸ ਦੇ ਇਕਾਨਮੀ ਰੂਮ ਲਈ ਰਾਤ ਦੇ ਰੇਟ 1,000 ਰੁਪਏ ਤੋਂ ਸ਼ੁਰੂ ਹੁੰਦੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਓਯੋ ਨੇ ਅਯੁੱਧਿਆ, ਪੁਰੀ, ਸ਼ਿਰਡੀ, ਵਾਰਾਣਸੀ, ਅੰਮ੍ਰਿਤਸਰ, ਤਿਰੂਪਤੀ, ਹਰਿਦੁਆਰ, ਕਟੜਾ-ਵੈਸ਼ਨੋ ਦੇਵੀ ਅਤੇ ਚਾਰ ਧਾਮ ਮਾਰਗ ਸਮੇਤ ਪ੍ਰਮੁੱਖ ਅਧਿਆਤਮਿਕ ਸਥਾਨਾਂ ਵਿੱਚ ਇਸ ਸਾਲ ਦੇ ਅੰਤ ਤੱਕ 400 ਹੋਮ ਸਟੇਅ ਅਤੇ ਹੋਟਲ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : Indigo ਫਲਾਈਟ 'ਚ ਹੋਈ ਘਟਨਾ ਨੂੰ ਲੈ ਕੇ ਰੂਸੀ ਮਾਡਲ ਦਾ ਬਿਆਨ ਆਇਆ ਸਾਹਮਣੇ, ਜਾਰੀ ਕੀਤੀ Video
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8