ਆਫ ਦਿ ਰਿਕਾਰਡ: ਯੋਗੀ ਕੋਲ ਖੁਸ਼ ਹੋਣ ਦੀ ਵਜ੍ਹਾ ਕਿਉਂ ਹੈ?

06/16/2024 10:01:40 AM

ਲਖਨਊ- ਅਜਿਹੇ ਭਾਜਪਾ ਨੇਤਾਵਾਂ ਦੀ ਕੋਈ ਕਮੀ ਨਹੀਂ ਹੈ, ਜੋ ਇਹ ਦਾਅਵਾ ਕਰ ਰਹੇ ਹਨ ਕਿ ਹਾਲ ਹੀ 'ਚ ਖ਼ਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਹਟਾ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ- ਆਉਂਦੇ ਸ਼ੁੱਕਰਵਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਹਰਸਿਮਰਨ ਤੇ ਮੈਂਡੀ ਤੱਖੜ ਦੀ ਫ਼ਿਲਮ 'ਮਿਸਟਰ ਸ਼ੁਦਾਈ'
ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਜਿੱਤੀਆਂ 62 ਸੀਟਾਂ ਦੇ ਮੁਕਾਬਲੇ 29 ਸੀਟਾਂ ਗੁਆ ਦਿੱਤੀਆਂ ਹਨ। ਸਮਾਜਵਾਦੀ ਪਾਰਟੀ ਨੇ 37 ਸੀਟਾਂ ਜਿੱਤੀਆਂ।ਵੱਡੇ ਨੁਕਸਾਨ ਦਾ ਦੋਸ਼ ਅਜਿਹੇ ਨੇਤਾ ਨੂੰ ਲਿਆਉਣ ਲਈ ਯੋਗੀ ਆਦਿਤਿਆਨਾਥ 'ਤੇ ਮੜ੍ਹ ਦਿੱਤਾ ਗਿਆ ਹੈ। 2 ਉਪ ਮੁੱਖ ਮੰਤਰੀਆਂ ਦੀ ਗੈਰ-ਹਾਜ਼ਰੀ; ਹਾਰ ਤੋਂ ਬਾਅਦ ਲਖਨਊ 'ਚ ਯੋਗੀ ਵੱਲੋਂ ਸੱਦੀ ਗਈ ਪਹਿਲੀ ਕੈਬਨਿਟ ਮੀਟਿੰਗ 'ਚ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਿਜੇਸ਼ ਪਾਠਕ ਨੇ ਸੰਕੇਤ ਦਿੱਤਾ ਸੀ ਕਿ ਉਮੀਦ ਤੋਂ ਪਹਿਲਾਂ ਹੀ ਜੰਗ ਛਿੜ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ- ਕੰਗਨਾ ਨੂੰ ਤਾਂ ਥੱਪੜ ਹੀ ਪਿਆ ਹੈ ਪਰ, ਜ਼ਿੰਦਾ ਹੈ : ਸਵਰਾ

ਅਜਿਹੀ ਘੁਸਰ-ਮੁਸਰ ਹੈ ਕਿ ਯੋਗੀ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ, ਜੋ 'ਕਮੰਡਲ' ਦੀ ਰਾਜਨੀਤੀ 'ਚ ਘੱਟ ਹਮਲਾਵਰ ਹੋਵੇ ਅਤੇ 'ਮੰਡਲ' ਮੁੱਦਿਆਂ ਨਾਲ ਜੁੜਿਆ ਹੋਵੇ ਪਰ ਬਦਲੇ ਹੋਏ ਸਿਆਸੀ ਹਾਲਾਤਾਂ 'ਚ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਹੋਵੇਗੀ ਜਾਂ ਨਹੀਂ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' 'ਚ TV ਦੀ ਇਹ ਨੂੰਹ ਲਾਏਗੀ ਹੌਟਨੈੱਸ ਦਾ ਜਲਵਾ, ਅਨਿਲ ਕਪੂਰ ਦੇ ਸ਼ੋਅ ਦੀ ਵਧਾਏਗੀ ਰੌਣਕ!

ਕਿਸੇ ਨੂੰ ਵੀ ਯਕੀਨ ਨਹੀਂ ਹੈ ਕਿ ਆਰ. ਐੱਸ. ਐੱਸ. ਯੋਗੀ ਨੂੰ ਹਟਾਉਣ ਲਈ ਸਹਿਮਤ ਹੋਵੇਗਾ। ਆਰ. ਐੱਸ. ਐੱਸ. ਪਹਿਲਾਂ ਹੀ ਕਈ ਕਾਰਨਾਂ ਕਰ ਕੇ ਮੋਦੀ ਤੋਂ ਨਾਖੁਸ਼ ਹੈ।ਯੋਗੀ ਦੇ ਸਮਰਥਕ ਕਹਿ ਰਹੇ ਹਨ ਕਿ ਯੂ. ਪੀ. ਉਨ੍ਹਾਂ ਵੱਲੋਂ ਸੁਝਾਏ ਇਕ ਵੀ ਨੇਤਾ ਨੂੰ ਲੋਕ ਸਭਾ ਟਿਕਟ ਨਹੀਂ ਦਿੱਤੀ ਗਈ। ਯੋਗੀ ਦੇ ਸਮਰਥਕ ਸੁਨੀਲ ਬਾਂਸਲ, ਜੋ ਓਡਿਸ਼ਾ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੇ ਇੰਚਾਰਜ ਸਨ, ਨੂੰ ਯੂ. ਪੀ. ਨੂੰ ਲੋਕ ਸਭਾ ਚੋਣਾਂ ਦੀ ਨਿਗਰਾਨੀ ਲਈ ਵਾਪਸ ਲਿਆਂਦਾ ਗਿਆ।
ਯੋਗੀ ਨੇ ਆਪਣੇ ਪ੍ਰਚਾਰ ਦੇ ਸਬੰਧ 'ਚ ਹਾਈਕਮਾਂਡ ਦੀ ਹਰ ਹਦਾਇਤ ਦੀ ਪਾਲਣਾ ਕੀਤੀ। ਰਣਨੀਤੀ ਬਣਾਉਣ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ।


DILSHER

Content Editor

Related News