ਵਟਸਐਪ ਹੀ ਨਹੀਂ, ਗੂਗਲ ਯੂਜ਼ਰ ਨਾਲ ਵੀ ਜਾਣਕਾਰੀਆਂ ਚੋਰੀ ਕਰਨ ’ਚ ਜੁਟੀ ਹੈ ਸਰਕਾਰ!

Saturday, Nov 30, 2019 - 10:35 PM (IST)

ਨਵੀਂ ਦਿੱਲੀ – ਵਟਸਐਪ ’ਚ ਜਿਥੇ ਸਾਫਟਵੇਅਰ ’ਚ ਸੰਨ੍ਹ ਲਾਉਣ ਦੀਆਂ ਖਬਰਾਂ ਆਈਆਂ, ਉਥੇ ਹੁਣ ਸਰਕਾਰਾ ਵਲੋਂ ਈਮੇਲ ’ਚ ਵੀ ਧੋਖੇ ਨਾਲ ਪਾਸਵਰਡ ਜਿਹੀ ਗੁਪਤ ਜਾਣਕਾਰੀ ਚੋਰੀ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੀ ਪੁਸ਼ਟੀ ਗੂਗਲ ਨੇ ਕੀਤੀ ਹੈ। ਜੇਕਰ ਤੁਸੀਂ ਈਮੇਲ ’ਤੇ ਸੰਵੇਦਨਸ਼ੀਲ ਜਾਣਕਾਰੀ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਚਿਤਾਵਨੀ ਹੈ।ਗੂਗਲ ਨੇ ਕਿਹਾ ਕਿ ਭਾਰਤ ’ਚ ਤਿੰਨ ਮਹੀਨਿਆਂ ’ਚ 500 ਗੂਗਲ ਯੂਜ਼ਰ ਨੂੰ ਸਰਕਾਰ ਵਲੋਂ ਅਟੈਕਰਸ ਨੇ ਨਿਸ਼ਾਨਾ ਬਣਾਇਆ ਹੈ। ਗੂਗਲ ਨੇ ਆਪਣੇ ਯੂਜ਼ਰ ਨੂੰ ਜੋ ਚਿਤਾਵਨੀ ਭੇਜੀ ਹੈ, ਉਸ ’ਚ ਅਟੈਕਰਸ ਦੁਆਰਾ ਫਿਸ਼ਿੰਗ ਈਮੇਲ ਭੇਜਣ ਦਾ ਮਾਮਲਾ ਹੈ। ਇਥੇ ਫਿਸ਼ਿੰਗ ਦਾ ਮਤਲਬ ਹੈ- ਪਾਸਵਰਡ ਅਤੇ ਕ੍ਰੈਡਿਟ ਕਾਰਡ ਨੰਬਰ ਵਰਗੀ ਵਿਅਕਤੀਗਤ ਅਤੇ ਗੁਪਤ ਜਾਣਕਾਰੀ ਲੈਣ ਲਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ।


Khushdeep Jassi

Content Editor

Related News