ਨਿਤਿਸ਼ ਨੂੰ ਹੋ ਸਕਦੀ ਹੈ ਫਾਂਸੀ : ਲਾਲੂ

Wednesday, Jul 26, 2017 - 08:58 PM (IST)

ਨਵੀਂ ਦਿੱਲੀ—ਨਿਤਿਸ਼ ਕੁਮਾਰ ਵਲੋਂ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਅੱਧੇ ਘੰਟੇ ਬਾਅਦ ਮੀਡੀਆ ਦੇ ਸਾਹਮਣੇ ਆਏ ਰਾਜਦ ਦੇ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਨੇ ਆਪਣੇ ਸਾਬਕਾ ਸਹਿਯੋਗੀ 'ਤੇ ਪਲਟਵਾਰ ਕੀਤਾ। ਲਾਲੂ ਨੇ ਦੋਸ਼ ਲਗਾਇਆ ਕਿ ਨਿਤਿਸ਼ ਕੁਮਾਰ ਖਿਲਾਫ 1991 'ਚ ਕਤਲ ਮਾਮਲਾ ਦਰਜ ਹੋਇਆ ਸੀ ਅਤੇ ਇਸ ਮਾਮਲੇ 'ਚ ਅਦਾਲਤ ਨੇ 31 ਅਗਸਤ 2009 ਨੂੰ ਨੋਟਿਸ ਲਿਆ
ਨਿਤਿਸ਼ ਕਦੀ ਵੀ ਇਸ ਮਾਮਲੇ 'ਚ ਫੱਸ ਸਕਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਅਤੇ 307 ਦੇ ਤਹਿਤ ਐੱਫ.ਆਈ.ਆਰ. ਦਰਜ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਫਾਂਸੀ ਹੋ ਸਕਦੀ ਹੈ। ਲਾਲੂ ਨੇ ਕਿਹਾ ਕਿ ਕਤਲ ਮਾਮਲਾ ਭ੍ਰਿਸ਼ਟਾਚਾਰ ਤੋਂ ਵੱਡਾ ਹੈ ਪਰ ਨਿਤਿਸ਼ ਇਸ 'ਤੱ ਚੁੱਪ ਹਨ।
ਨਿਤਿਸ਼ ਇਸ ਮਾਮਲੇ ਤੋਂ ਬੱਚ ਨਿਕਲਣਾ ਚਾਹੁੰਦੇ ਹਨ ਪਰ ਕੋਰਟ ਇਸ ਮਾਮਲੇ 'ਚ ਨੋਟਿਸ ਲੈ ਚੁੱਕੀ ਹੈ। ਨਿਤਿਸ਼ ਖਿਲਾਫ ਇਸ ਐੱਫ.ਆਈ.ਆਰ. 'ਚ ਆਮਰਸ ਐਕਟ ਦੀ ਧਾਰਾ ਵੀ ਜੁੜੀ ਹੋਈ ਹੈ। ਨਿਤਿਸ਼ ਕੁਮਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਉਹ ਇਸ ਮਾਮਲੇ 'ਚ ਫੱਸਣ ਵਾਲੇ ਹਨ ਇਸ ਲਈ ਉਨ੍ਹਾਂ ਨੇ ਅਸਤੀਫੇ ਵਾਲਾ ਖੇਡ ਖੇਡਿਆ।
ਲਾਲੂ ਨੇ ਦਿੱਤਾ ਸਰਕਾਰ ਬਣਾਉਣ ਦਾ ਨਵਾਂ ਫਾਰਮੂਲਾ
ਲਾਲੂ ਨੇ ਰਾਜਦ-ਜਦਯੂ ਅਤੇ ਕਾਂਗਰਸ ਨੂੰ ਕਿਹਾ ਕਿ ਉਹ ਆਪਣਾ ਨਵਾਂ ਨੇਤਾ ਚੁਣਨ ਅਤੇ ਉਸ ਨੂੰ ਸੀ.ਐੱਮ. ਬਣਾਉਣ। ਨਿਤਿਸ਼ ਦੀ ਮੋਦੀ ਨਾਲ ਪਹਿਲਾਂ ਹੀ ਸੈਟਿੰਗ ਹੋ ਚੁੱਕੀ ਸੀ। ਨਾ ਨਿਤਿਸ਼ ਅਤੇ ਨਾ ਹੀ ਤੇਜਸਵੀ, ਹਾਂ ਕੋਈ ਤੀਜਾ ਨੇਤਾ ਹੀ ਸੀ.ਐੱਮ. ਹੋਵੇਗਾ। ਲਾਲੂ ਨੇ ਕਿਹਾ ਕਿ ਜਦੋਂ ਨਿਤਿਸ਼ ਤੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਉਹ ਭਾਜਪਾ ਦਾ ਸਮਰਥਨ ਲੈਣਗੇ ਤਾਂ ਉਨ੍ਹਾਂ ਨੇ 'ਨਾ' ਨਹੀਂ ਕਿਹਾ।


Related News