ਨਿਕਿਤਾ ਕਤਲਕਾਂਡ: 'ਮਹਾਪੰਚਾਇਤ' ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕੀਤਾ ਪਥਰਾਅ, ਹਾਈਵੇਅ ਜਾਮ
Sunday, Nov 01, 2020 - 02:09 PM (IST)
ਬਲੱਭਗੜ੍ਹ— ਹਰਿਆਣਾ ਦੇ ਬਲੱਭਗੜ੍ਹ 'ਚ 26 ਅਕਤੂਬਰ 2020 ਨੂੰ ਵਾਪਰੇ ਨਿਕਿਤਾ ਕਤਲਕਾਂਡ ਨੂੰ ਲੈ ਕੇ ਇਨਸਾਫ਼ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਇਸ ਕੇਸ ਨੂੰ ਲੈ ਕੇ ਬਲੱਭਗੜ੍ਹ 'ਚ ਅੱਜ ਯਾਨੀ ਕਿ ਐਤਵਾਰ ਨੂੰ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਲੋਂ ਮਹਾਪੰਚਾਇਤ ਹੋਈ। ਇਸ ਦੌਰਾਨ ਪੰਚਾਇਤ ਦੀ ਵਿਵਸਥਾ ਵਿਗੜਨ ਨਾਲ ਭੀੜ ਬੇਕਾਬੂ ਹੋ ਗਈ। ਮਹਾਪੰਚਾਇਤ ਤੋਂ ਬਾਅਦ ਲੋਕਾਂ ਦਾ ਗੁੱਸਾ ਫੁਟਿਆ।
ਪ੍ਰਦਰਸ਼ਨਕਾਰੀਆਂ ਵਲੋਂ ਪੱਥਰਬਾਜ਼ੀ ਕੀਤੀ ਗਈ। ਸੜਕ ਜਾਮ ਕਰਨ ਮਗਰੋਂ ਪਥਰਾਅ ਕੀਤਾ ਗਿਆ, ਜਿਸ ਕਾਰਨ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਹਾਲਾਂਕਿ ਸਥਿਤੀ ਨੂੰ ਕਾਬੂ 'ਚ ਹੈ। ਪੁਲਸ ਨੇ ਹਾਈਵੇਅ ਦੇ ਕਿਨਾਰੇ ਦੁਕਾਨਾਂ ਨੂੰ ਵੀ ਬੰਦ ਕਰਵਾ ਦਿੱਤਾ ਹੈ। ਨੌਜਵਾਨਾਂ ਨੇ ਬਲੱਭਗੜ੍ਹ ਕੋਲ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਪਥਰਾਅ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਾਠੀਚਾਰਜ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
ਦੱਸ ਦੇਈਏ ਕਿ ਇਸ ਕੇਸ ਨੂੰ ਲੈ ਕੇ ਬੁਲਾਈ ਗਈ ਮਹਾਪੰਚਾਇਤ ਬੇਨਤੀਜਾ ਰਹੀ। ਆਪਸ 'ਚ ਹੀ ਕਈ ਲੋਕਾਂ ਦਾ ਝਗੜਾ ਹੋ ਗਿਆ। ਮਹਾਪੰਚਾਇਤ ਤੋਂ ਬਾਅਦ ਭੜਕੀ ਭੀੜ ਨੇ ਫਰੀਦਾਬਾਦ-ਬਲੱਭਗੜ੍ਹ ਹਾਈਵੇਅ ਨੂੰ ਜਾਮ ਕਰ ਦਿੱਤਾ। ਇਹ ਲੋਕ ਨਿਕਿਤਾ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੇਣ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬਾਬਤ 8 ਨਵੰਬਰ ਨੂੰ ਬੈਠਕ ਹੋਵੇਗੀ, ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਹੋਵੇਗੀ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ
ਜ਼ਿਕਰਯੋਗ ਹੈ ਕਿ 26 ਅਕਤੂਬਰ ਨੂੰ ਬਲੱਭਗੜ੍ਹ ਵਿਚ ਨਿਕਿਤਾ ਤੋਮਰ ਪੇਪਰ ਦੇ ਕੇ ਕਾਲਜ ਤੋਂ ਨਿਕਲ ਰਹੀ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਨਿਕਿਤਾ ਨੇ ਵਿਰੋਧ ਕੀਤਾ ਤਾਂ ਇਕ ਦੋਸ਼ੀ ਨੇ ਉਸ 'ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸੀ. ਸੀ. ਟੀ. ਵੀ. ਕੈਮਰਿਆਂ 'ਚ ਕਤਲ ਦੀ ਇਹ ਵਾਰਦਾਤ ਕੈਦ ਹੋ ਗਈ ਸੀ। ਪੁਲਸ ਨੇ ਦੋਹਾਂ ਦੋਸ਼ੀਆਂ ਤੌਸਿਫ਼ ਅਤੇ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਪੁਲਸ ਰਿਮਾਂਡ 'ਤੇ ਹਨ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: ਪਹਿਲਵਾਨ ਬਜਰੰਗ ਪੂਨੀਆ ਦਾ ਫੁਟਿਆ ਗੁੱਸਾ- 'ਕੀ ਫਾਇਦਾ ਦੁਰਗਾ ਮਾਂ ਨੂੰ ਪੂਜਨ ਦਾ?'