ਹੁਣ ਬਿਨ੍ਹਾਂ ਛੂਹੇ ATM ’ਚੋਂ ਕਢਵਾ ਸਕੋਗੇ ਪੈਸੇ, ਕੋਵਿਡ-19 ਤੋਂ ਬਚਾਏਗੀ ਇਹ ਤਕਨੀਕ

Tuesday, Jun 09, 2020 - 04:44 PM (IST)

ਗੈਜੇਟ ਡੈਸਕ– ਗੈਜੇਟ ਡੈਸਕ– ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਦਾ ਤਰੀਕਾ ਬਦਲਣ ਵਾਲਾ ਹੈ। ਆਉਣਵਾਲੇ ਕੁਝ ਦਿਨਾਂ ’ਚ ਹੋ ਸਕਦਾ ਹੈ ਕਿ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਲਈ ਮਸ਼ੀਨ ਦੇ ਕਿਸੇ ਵੀ ਹਿੱਸੇ ਨੂੰ ਛੁਹਣ ਦੀ ਲੋੜ ਨਾ ਪਵੇ। ਕੈਸ਼ ਅਤੇ ਡਿਜੀਟਲ ਭੁਗਤਾਨ ਹੱਲ ਦੇਣ ਵਾਲੀ ਕੰਪਨੀ ਏ.ਜੀ.ਐੱਸ. ਟ੍ਰਾਂਜੈਕਟ ਟੈਕਨਾਲੋਜੀਜ਼ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ ਕੋਵਿਡ-19 ਤੋਂ ਬਚਾਅ ਦਾ ਸਫਲਤਾਪੂਰਨ ਪ੍ਰੀਖਣ ਕਰ ਲਿਆ ਹੈ। 

QR ਕੋਡ ਨੂੰ ਕਰਨ ਪੈਂਦਾ ਹੈ ਸਕੈਨ
ਇਸ ਕਾਨਟੈਕਟਲੈੱਸ ਹੱਲ ਨੂੰ ਅਜੇ ਬੈਂਕ ਟੈਸਟ ਕਰ ਰਹੇ ਹਨ। ਬਿਨ੍ਹਾਂ ਛੂਹੇ ਪੈਸੇ ਕਢਵਾਉਣ ਵਾਲੀ ਤਕਨੀਕ ਮੋਬਾਇਲ ਐਪ ਰਾਹੀਂ ਕੰਮ ਕਰਦੀ ਹੈ। ਇਸ ਲਈ ਗਾਹਕ ਨੂੰ ਏ.ਟੀ.ਐੱਮ. ਸਕਰੀਨ ’ਤੇ ਵਿਖਾਈ ਦੇ ਰਹੇ ਕਿਊਆਰ ਨੂੰ ਸਕੈਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਸਕਰੀਨ ’ਤੇ ਬੈਂਕ ਦੇ ਮੋਬਾਇਲ ਐਪ ’ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਨ ਕਰਨਾ ਹੈ। ਬਿਨ੍ਹਾਂ ਛੂਹੇ ਅਤੇ ਮੋਬਾਇਲ ਐਪ ਰਾਹੀਂ ਪੈਸੇ ਕਢਵਾਉਣ ਲਈ ਰਕਮ ਤੋਂ ਬਾਅਦ ਐੱਮ-ਪਿੰਨ ਭਰਨ ਦੀ ਲੋੜ ਪੈਂਦੀ ਹੈ। 

PunjabKesari

ਕੋਵਿਡ-19 ਅਤੇ ਏ.ਟੀ.ਐੱਮ. ਫਰਾਡ ਤੋਂ ਬਚਣ ਦਾ ਤਰੀਕਾ
ਕੰਪਨੀ ਨੇ ਦੱਸਿਆ ਕਿ ਕਿਊਆਰ ਕੋਡ ਫੀਚਰ ਦੀ ਮਦਦ ਨਾਲ ਪੈਸੇ ਕਢਵਾਉਣ ’ਚ ਬਹੁਤ ਘੱਟ ਸਮਾਂ ਲਗਦਾ ਹੈ ਅਤੇ ਇਹ ਸੁਰੱਖਿਅਤ ਵੀ ਹੈ। ਇਹ ਤਕਨੀਕ ਨਾ ਸਿਰਫ਼ ਕੋਰੋਨਾਵਾਇਰਸ ਦੇ ਖਤਰੇ ਨੂੰ ਘੱਟ ਕਰਦੀ ਹੈ, ਸਗੋਂ ਇਸ ਨਾਲ ਏ.ਟੀ.ਐੱਮ. ਪਿੰਨ ਅਤੇ ਕਾਰਡ ਸਕੀਮਿੰਗ ਨਾਲ ਹੋਣ ਵਾਲੇ ਫਰਾਡ ਤੋਂ ਬਚਣ ’ਚ ਵੀ ਮਦਦ ਮਿਲਦੀ ਹੈ। 

ਬੈਂਕਾਂ ਨੂੰ ਕਰਨਾ ਹੋਵੇਗਾ ਸਾਫਟਵੇਅਰ ਅਪਡੇਟ
ਇਸ ਤਕਨੀਕ ਨੂੰ ਦੇਸ਼ ਭਰ ਦੇ ਬੈਂਕ ਬੜੀ ਆਸਾਨੀ ਨਾਲ ਅਪਣਾ ਸਕਦੇ ਹਨ। ਇਸ ਲਈ ਬੈਂਕਾਂ ਨੂੰ ਏ.ਟੀ.ਐੱਮ. ਬਦਲਣ ਦੀ ਲੋੜ ਨਹੀਂ। ਏ.ਟੀ.ਐੱਮ. ਟੱਚਲੈੱਸ ਕੈਸ਼ ਵਿਡਰਾਲ ਕਰੇ, ਇਸ ਲਈ ਸਿਰਫ਼ ਬੈਂਕਾਂ ਨੂੰ ਮੌਜੂਦਾ ਸਾਫਟਵੇਅਰ ਅਪਡੇਟ ਕਰਨ ਦੀ ਲੋੜ ਹੈ। ਕੰਪਨੀ ਨੇ ਹੁਣ ਤਕ ਦੇਸ਼ ਭਰ ਦੇ 72 ਹਜ਼ਾਰ ਏ.ਟੀ.ਐੱਮ. ਦੇ ਨੈੱਟਵਰਕਾਂ ਨੂੰ ਇੰਸਟਾਲ, ਮੈਨਟੇਨ ਅਤੇ ਮੈਨੇਜ ਕੀਤਾ ਹੈ। 


Rakesh

Content Editor

Related News