ਮੋਦੀ ''ਤੇ ਬਣੇਗੀ ਫਿਲਮ- ''ਹੀਰੋ ਨੰਬਰ ਵਨ ਨਹੀਂ, ਓਨਲੀ ਫੇਕੂ ਨੰਬਰ ਵਨ'': ਸਿੱਧੂ

05/15/2019 5:02:22 PM

ਸ਼ਿਮਲਾ—ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹਿਮਾਚਲ ਪਹੁੰਚੇ, ਜਿੱਥੇ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪੀ. ਐੱਮ. 'ਤੇ ਸ਼ਾਇਰੀ ਅੰਦਾਜ਼ 'ਚ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ- 'ਵਾਅਦਾ ਤੇਰਾ ਵਾਅਦਾ, ਮਰ ਗਿਆ ਸੀਧਾ ਸਾਦਾ।' ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਤੰਗ ਪਹਾੜੀ ਖੇਤਰ ਦੇ ਲੋਕਾਂ ਨਾਲ ਵਾਅਦੇ ਕਰਕੇ ਭੁੱਲ ਗਈ ਹੈ। ਇੱਥੇ ਹਾਟੀ ਭਾਈਚਾਰੇ ਨੂੰ 'ਕਬੀਲਿਆਂ' ਦਾ ਦਰਜਾ ਵੀ ਨਹੀਂ ਦਿੱਤਾ ਗਿਆ ਹੈ। ਹਾਟੀ ਭਾਈਚਾਰੇ ਦੇ ਮੁੱਦੇ 'ਤੇ ਰਾਜਨਾਥ ਸਿੰਘ ਅਤੇ ਅਨੁਰਾਗ ਠਾਕੁਰ ਵੀ ਝੂਠ ਬੋਲਦੇ ਰਹੇ ਹਨ। ਸਿੱਧੂ ਨੇ ਕਿਹਾ ਹੈ ਕਿ ਭਾਜਪਾ ਨੇ 2014 'ਚ 342 ਸੰਕਲਪ ਲਏ ਸੀ, ਗੰਗਾ ਸਫਾਈ, 2 ਕਰੋੜ ਨੌਕਰੀਆਂ, ਹਰ ਕਿਸੇ ਦੇ ਖਾਤੇ 'ਚ 15 ਲੱਖ ਰੁਪਏ ਆਉਣਗੇ। 

ਇਸ ਦੇ ਨਾਲ ਹੀ ਸਿੱਧੂ ਨੇ ਮੋਦੀ 'ਤੇ ਹੋਰ ਤੰਜ ਕਸਦੇ ਹੋਏ ਕਿਹਾ, ''ਦਮ ਹੈ ਤਾਂ ਸੱਚ ਸੁਣ ਲਓ, ਝੂਠਾ ਹੈ ਮੋਦੀ। ਮੋਦੀ 'ਤੇ ਹੀਰੋ ਨੰਬਰ 1 ਨਹੀਂ, ਓਨਲੀ ਫੇਕੂ ਨੰਬਰ 1 ਫਿਲਮ ਆਵੇਗੀ। ਗੱਲ ਕਰੋੜਾ ਦੀ, ਸੰਗਤ ਭਗੌੜਿਆ ਦੀ, ਨਾ ਖਾਊਗਾ, ਨਾ ਹੀ ਖਾਣ ਦੇਵਾਂਗਾ। ਮੋਦੀ ਨੇ ਜਮ ਕੇ ਖਾਧਾ।''

ਸਿੱਧੂ ਨੇ ਕਿਹਾ ਕਿ ਮੋਦੀ ਨੇ ਨਾ ਰੋਜ਼ਗਾਰ ਦਿੱਤਾ ਸਿਰਫ ਗਲੀ 'ਚ ਚੱਲਦਾ ਹੋਇਆ ਬੇਰੁਜ਼ਗਾਰ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ। ਚਾਚਾ ਨਹਿਰੂ ਦੀ ਪਾਰਟੀ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੁਪਹਿਰ ਨੂੰ ਪਾਉਂਟਾ ਦੇ ਤਾਰੂਵਾਲਾ ਮੈਦਾਨ 'ਚ ਹੈਲੀਕਾਪਟਰ ਰਾਹੀਂ ਪਹੁੰਚੇ। ਪਾਉਂਟਾ 'ਚ ਸਟਾਰ ਪ੍ਰਚਾਰਕ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।


Iqbalkaur

Content Editor

Related News