ਮੋਦੀ ਸਰਕਾਰ 'ਚ ਚੀਨ 'ਇਕ ਇੰਚ' ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ: ਅਮਿਤ ਸ਼ਾਹ

04/09/2024 4:03:55 PM

ਲਖੀਮਪੁਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ ਚੀਨ 'ਇਕ ਇੰਚ' ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਨਤਾ ਕਦੇ ਨਹੀਂ ਭੁੱਲ ਸਕਦੀ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1962 ਵਿਚ ਚੀਨ ਦੇ ਹਮਲੇ ਦੌਰਾਨ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਨੂੰ 'ਬਾਏ-ਬਾਏ' ਆਖ ਦਿੱਤਾ ਸੀ। ਆਸਾਮ ਦੇ ਲਖੀਮਪੁਰ ਵਿਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਨੂੰ ਸੁਰੱਖਿਅਤ ਕੀਤਾ ਅਤੇ ਘੁਸਪੈਠ 'ਤੇ ਰੋਕ ਲਾਈ। 

ਇਹ ਵੀ ਪੜ੍ਹੋ- PM ਮੋਦੀ ਨੂੰ ‘56 ਇੰਚ ਦੀ ਬੰਸਰੀ’ ਭੇਟ ਕਰੇਗੀ ਹਿਨਾ ਪਰਵੀਨ, ਜਾਣੋ ਕੀ ਹੈ ਖ਼ਾਸੀਅਤ

 

ਸ਼ਾਹ ਨੇ ਜਨਤਾ ਨੂੰ ਆਉਣ ਵਾਲੀਆਂ ਚੋਣਾਂ ਵਿਚ ਦੋ ਬਦਲ ਦਿੱਤੇ। ਉਨ੍ਹਾਂ ਕਿਹਾ ਕਿ ਇਕ ਬਦਲ ਰਾਹੁਲ ਬਾਬਾ ਦੀ ਅਗਵਾਈ ਵਾਲੀ ਇੰਡੀ ਗਠਜੋੜ ਹੈ ਅਤੇ ਦੂਜਾ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਹੈ। ਤੁਹਾਨੂੰ ਇਹ ਤੈਅ ਕਰਨ ਲਈ ਵੋਟਿੰਗ ਕਰਨੀ ਹੈ ਕਿ ਆਉਣ ਵਾਲੇ 5 ਸਾਲ ਲਈ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ 400 ਦੇ ਪਾਰ ਦੇ ਟੀਚੇ ਨਾਲ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣੇਗੀ।

ਇਹ ਵੀ ਪੜ੍ਹੋ-  'ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ...', ਮਾਤਾ ਵੈਸ਼ਨੋ ਦੇਵੀ ਦਰਬਾਰ 'ਚ ਉਮੜੇ ਸ਼ਰਧਾਲੂ, ਫੁੱਲਾਂ ਨਾਲ ਸਜਿਆ ਭਵਨ

ਸ਼ਾਹ ਨੇ ਕਿਹਾ ਕਿ ਆਸਾਮ ਵਿਚ ਪ੍ਰਧਾਨ ਮੰਤਰੀ ਮੋਦੀ ਦੇ 10 ਸਾਲ ਵਿਕਾਸ ਦੇ 10 ਸਾਲ ਰਹੇ ਹਨ। ਆਸਾਮ ਵਿਚ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦੇ ਕਈ ਸ਼ਾਂਤੀ ਸਮਝੌਤੇ ਹੋਏ, ਵਿਕਾਸ ਦਾ ਕੰਮ ਹੋਇਆ। ਆਉਣ ਵਾਲੇ ਦਿਨਾਂ ਵਿਚ ਆਸਾਮ ਦੇਸ਼ ਦੇ ਬਾਕੀ ਸੂਬਿਆਂ ਵਾਂਗ ਇਕ ਵਿਕਸਿਤ ਸੂਬਾ ਬਣੇਗਾ, ਇਸ ਦਾ ਮੈਨੂੰ ਪੂਰਾ ਭਰੋਸਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News