IPL 2024: ਦਿੱਲੀ ਦੇ ਤੇਜ਼ ਗੇਂਦਬਾਜ਼ ਰਸਿਖ ਸਲਾਮ ਨੇ ਕੀਤਾ ਲੈਵਲ ਵਨ ਦਾ ਅਪਰਾਧ, ਲੱਗੀ ਫਿੱਟਕਾਰ
Thursday, Apr 25, 2024 - 03:51 PM (IST)
ਨਵੀਂ ਦਿੱਲੀ— ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਰਸਿਖ ਸਲਾਮ ਡਾਰ ਨੂੰ ਗੁਜਰਾਤ ਟਾਈਟਨਸ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਵਿਕਟ ਲੈਣ ਤੋਂ ਬਾਅਦ ਹਮਲਾਵਰ ਜਸ਼ਨ ਮਨਾਉਣ 'ਤੇ ਤਾੜਨਾ ਕੀਤੀ ਗਈ ਹੈ। ਦਿੱਲੀ ਨੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਮੈਚ ਨੂੰ ਚਾਰ ਦੌੜਾਂ ਨਾਲ ਜਿੱਤ ਲਿਆ।
ਇਸ ਦੌਰਾਨ, ਰਸਿਖ ਨੂੰ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.5 ਦੇ ਤਹਿਤ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ, ਜੋ ਕਿਸੇ ਹੋਰ ਖਿਡਾਰੀ ਨੂੰ ਭੜਕਾਉਣ ਵਾਲੀ ਭਾਸ਼ਾ ਜਾਂ ਕਾਰਵਾਈਆਂ ਜਾਂ ਇਸ਼ਾਰਿਆਂ ਦੀ ਵਰਤੋਂ ਨਾਲ ਸਬੰਧਤ ਹੈ। ਰਸਿਖ ਨੇ ਚਾਰ ਓਵਰਾਂ ਵਿੱਚ 44 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਨੇ ਇਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਦੇ ਖਿਲਾਫ ਦਿੱਲੀ ਨੇ ਆਖਰੀ ਓਵਰ ਤੱਕ ਚੱਲੇ ਮੈਚ ਵਿੱਚ 4 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਖੇਡਦਿਆਂ ਦਿੱਲੀ ਨੇ ਅਕਸ਼ਰ ਪਟੇਲ ਦੀਆਂ 66 ਦੌੜਾਂ ਅਤੇ ਕਪਤਾਨ ਰਿਸ਼ਭ ਪੰਤ ਦੀਆਂ 88 ਦੌੜਾਂ ਦੀ ਬਦੌਲਤ 224 ਦੌੜਾਂ ਬਣਾਈਆਂ ਸਨ। ਜਵਾਬ 'ਚ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ ਪਰ ਸਾਈ ਸੁਦਰਸ਼ਨ ਨੇ 65 ਦੌੜਾਂ ਅਤੇ ਡੇਵਿਡ ਮਿਲਰ ਨੇ 23 ਗੇਂਦਾਂ 'ਚ 55 ਦੌੜਾਂ ਬਣਾ ਕੇ ਗੁਜਰਾਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ। ਅੰਤ 'ਚ ਗੁਜਰਾਤ ਲਈ ਰਾਸ਼ਿਦ ਖਾਨ ਨੇ ਬੱਲੇਬਾਜ਼ੀ ਕੀਤੀ ਪਰ ਉਹ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।