ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਾ ਕੇ ਘੁੰਮਣ ਵਾਲਾ 24 ਘੰਟੇ ’ਚ ਕਾਬੂ
Sunday, Apr 21, 2024 - 03:23 PM (IST)
ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਪੁਲਸ ਦੇ ਆਪ੍ਰੇਸ਼ਨ ਸੈੱਲ ਨੇ ਇਕ ਐਕਟਿਵਾ ਚੋਰ ਨੂੰ 24 ਘੰਟੇ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਜਿਸ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਐਕਟਿਵਾ ਬਰਾਮਦ ਕਰ ਲਈ ਗਈ ਹੈ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਸੰਜੀਤ ਉਰਫ਼ ਸੰਜੂ ਵਾਸੀ ਰਾਜੀਵ ਕਲੋਨੀ ਸੈਕਟਰ-17 ਪੰਚਕੂਲਾ ਵਜੋਂ ਹੋਈ ਹੈ। ਸੰਜੀਤ ਪੇਸ਼ੇ ਵਜੋਂ ਪੇਂਟਰ ਦਾ ਕੰਮ ਕਰਦਾ ਹੈ। ਸੈਕਟ-7 ਚੰਡੀਗੜ੍ਹ ਦੇ ਰਹਿਣ ਵਾਲੇ ਅਮਿਤ ਦਰਵੇਸ਼ਵਰ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 19 ਅਪ੍ਰੈਲ ਨੂੰ ਦੁਪਹਿਰ ਕਰੀਬ 2.40 ’ਤੇ ਉਸ ਨੇ ਆਪਣੀ ਐਕਟਿਵਾ ਮਕਾਨ ਨੰਬਰ-193 ਅੱਗੇ ਖੜ੍ਹੀ ਕੀਤੀ। ਕੁਝ ਸਮੇਂ ਬਾਅਦ ਜਦੋਂ ਜਾਣ ਲੱਗਾ ਤਾਂ ਦੇਖਿਆ ਕਿ ਐਕਟਿਵਾ ਗਾਇਬ ਸੀ। ਆਸ-ਪਾਸ ਪੁੱਛਿਆ ਪਰ ਕੁਝ ਵੀ ਪਤਾ ਨਾ ਲੱਗਾ। ਉਸ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਕਾਰਵਾਈ ਕਰਦਿਆਂ ਆਪ੍ਰੇਸ਼ਨ ਸੈੱਲ ਦੇ ਏ. ਐੱਸ. ਆਈ. ਰਮੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਪੇਂਟਰ ਸੰਜੀਤ ਉਰਫ਼ ਸੰਜੂ ਨੂੰ ਇੰਦਰਾ ਕਾਲੋਨੀ ਤੋਂ ਮੋਟਰ ਮਾਰਕੀਟ ਮਨੀ ਮਾਜਰਾ ਜਾਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਜਿਸ ਦੇ ਕਬਜ਼ੇ ਵਿਚੋਂ ਐਕਟਿਵਾ ਬਰਾਮਦ ਹੋਈ।