7ਵੀਂ ਵਾਰ ਯੂਰਪ ਭਰ ''ਚ ਸੁਰੱਖਿਆ ਪ੍ਰਬੰਧਾਂ ''ਚ ਨੰਬਰ 1 ਬਣਿਆ ਰੋਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ

04/22/2024 7:12:10 PM

ਰੋਮ/ ਇਟਲੀ (ਦਲਵੀਰ ਕੈਂਥ): ਇਸ ਵਿੱਚ ਕੋਈ ਦੋ ਰਾਏ ਨਹੀ ਕਿ ਯੂਰਪ ਦਾ ਬੇਹੱਦ ਖੂਬਸੂਰਤ ਦੇਸ਼ ਇਟਲੀ ਜਿਹੜਾ ਕਿ ਆਪਣੀਆਂ ਅਨੇਕਾਂ ਖੂਬੀਆਂ ਲਈ ਦੁਨੀਆ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਤੇ ਹੁਣ ਵੀ ਇਟਲੀ ਦਾ ਨਾਮ ਕਿਸੇ ਨਾ ਕਿਸੇ ਖੇਤਰ ਵਿੱਚ ਆਏ ਦਿਨ ਧੂਮ ਮਚਾ ਰਿਹਾ ਹੈ। ਜਿਨ੍ਹਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ ਉਨ੍ਹਾ ਲੋਕ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ 'ਲਿਓਨਾਰਦੋ ਦਾ ਵਿਨਚੀ' ਪਿਛਲੇ ਛੇਂ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈਂ ਅੱਡਾ ਹੋਣ ਦਾ ਮਾਣਮੱਤਾ ਖਿਤਾਬ 6ਵੀਂ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ। 

PunjabKesari

ਸਕਾਈਟਰੈਕਸ ਸੰਸਥਾਂ ਵਲੋਂ ਜਾਰੀ ਕੀਤੇ ਗਏ ਸਾਲ 2024 ਦੇ ਸਰਵੇਖਣ ਵਿੱਚ ਦੱਸਿਆ ਹੈ ਕਿ ਰੋਮ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਤੇ ਸੁਰੱਖਿਆ ਪ੍ਰਤੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਰਕੇ ਉਨਾਂ ਲਗਾਤਾਰ ਛੇਂਵੀ ਵਾਰ ਫਿਊਮੀਚੀਨੋ ਹਵਾਈ ਅੱਡੇ ਨੂੰ ਇਸ ਖਿਤਾਬ ਨਾਲ ਨਿਵਾਜਿਆ ਹੈ। ਦੂਜੇ ਪਾਸੇ ਹਵਾਈ ਅੱਡੇ ਦੇ ਸੀ.ਈ.ਓ ਮਾਰਕੋ ਤਰੋਨਕੋਨੇ ਨੇ ਹਰ ਵਾਰ ਦੀ ਤਰ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਚੇਚੇ ਤੌਰ 'ਤੇ ਮਾਣ ਹੈ ਕਿ ਸਾਲ 2024 ਵਿੱਚ ਵੀ ਰੋਮ ਹਵਾਈ ਅੱਡੇ ਨੂੰ ਸਰਵਉੱਤਮ ਹਵਾਈ ਸੇਵਾਵਾਂ ਤੇ ਸੁਰੱਖਿਆ ਪ੍ਰਬੰਧਕਾਂ ਕਰਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਸਬੰਧੀ PM ਸੁਨਕ ਦਾ ਅਹਿਮ ਬਿਆਨ

ਦੱਸਣਯੋਗ ਹੈ ਕਿ ਫਿਊਮੀਚੀਨੋ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿੱਚ ਵਿੱਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸੰਬੰਧੀ ਵਧੀਆ ਸਹੂਲਤਾਂ ਦੇਣ ਵਾਲਾ ਖਿਤਾਬ ਵੀ ਮਿਲ ਚੁੱਕਾ ਹੈ ਤੇ ਨਾਲ ਹੀ ਸਕਾਈਟਰੈਕਸ ਵਲੋਂ ਇਸ ਹਵਾਈ ਅੱਡੇ ਨੂੰ ਪੰਜ ਸਿਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖਿਤਾਬ ਹਾਸਲ ਹੋਇਆ ਸੀ। ਰੋਮ ਹਵਾਈ ਅੱਡੇ ਨੂੰ 7ਵੀਂ ਵਾਰ ਯੂਰਪ ਦਾ ਸਰਵਉੱਤਮ ਹਵਾਈ ਅੱਡੇ ਦਾ ਖਿਤਾਬ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਅਰਬ ਦੇਸ਼ ਦੋਹਾ ਕਤਰ ਦੇ “ਹਮਾਦ ਅੰਤਰਰਾਸ਼ਟਰੀ ਹਵਾਈ'' ਅੱਡੇ ਨੂੰ ਵਿਸ਼ਵ ਦਾ ਸਰਬਉਤੱਮ ਹਵਾਈ ਅੱਡਾ ਹੋਣ ਮਾਨਮੱਤਾ ਖਿਤਾਬ ਹਾਸਿਲ ਹੋਇਆ ਹੈ। ਜੋ ਕਿ ਦੁਨੀਆ ਭਰ ਦੇ ਹਵਾਈ ਅੱਡਿਆਂ ਵਿੱਚੋਂ ਪਹਿਲੇ ਨੰਬਰ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਰੋਮ ਦੇ ਹਵਾਈ ਅੱਡੇ ਫਿਊਮੀਚੀਨੋ ਨੂੰ ਵਿਸ਼ਵ ਭਰ ਵਿੱਚ 12ਵਾਂ ਸਥਾਨ ਹਾਸਿਲ  ਹੋਇਆ ਹੈ। ਇਸ ਰੈਕਿੰਗ  ਤਹਿਤ ਸਰਵਉੱਚ ਏਅਰਪੋਰਟ ਵਿੱਚ 1 ਦੋਹਾ ਹਮਾਦ, 2 ਸਿੰਘਾਪੁਰ ਚਾਗੀ, 3 ਸਿਓਲ ਇਨਚੇਓਨ, 4 ਟੋਕਿਓ ਹਾਨੇਡਾ,5 ਟੋਕਿਓ ਨਾਰੀਟਾ, 6 ਪੈਰਿਸ ਸੀ ਡੀ ਜੀ,7 ਡੁਬਈ,8 ਮਊਨਿਚ ,9 ਯਓਰਿਕ,10 ਇਸਟਨਬੁਲ,11 ਹੌਂਗ ਕੌਂਗ, 12 ਫਿਊਮੀਚੀਨੋ 13 ਵਿਆਨਾ, 14 ਹੇਲਸਿਨਕੀ ਵਨਟਾਅ ,15 ਮਦਰਿਦ ਬਾਰਾਜਸ,16 ਸੈਨਟੇਅਰ ਨਾਗੋਆ,17 ਵੈਨਕੁਵਰ, 18 ਕੇਨਜਾਈ,19 ਮੈਲਬੋਰਨ , 20 ਕੋਪਨਹੈਗਨ ਦਾ ਉਚੇਚਾ ਜਿ਼ਕਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News