ਭਾਰਤੀਆਂ ਵਿਚਾਲੇ ਪਹੁੰਚੇ ਪੀ.ਐੱਮ., ਲੱਗੇ ਮੋਦੀ-ਮੋਦੀ ਦੇ ਨਾਅਰੇ
Monday, Jun 26, 2017 - 02:22 AM (IST)

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਵਿਦੇਸ਼ ਦੌਰੇ 'ਤੇ ਹਨ। ਪੁਰਤਗਾਲ ਤੋਂ ਉਹ ਅਮਰੀਕਾ ਪਹੁੰਚੇ ਜਿਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਵਾਸ਼ਿੰਗਟਨ 'ਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ 'ਚ ਪੀ.ਐੱਮ. ਮੋਦੀ ਦੇ ਪਹੁੰਚਣ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ। ਇਸ ਤੋਂ ਇਲਾਵਾ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਭਾਰਤੀ ਭਾਈਚਾਰੇ ਦੋ ਲੋਕਾਂ 'ਚ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲਿਆ। ਪੀ.ਐੱਮ. ਮੋਦੀ ਦੇ ਮੰਚ 'ਤੇ ਪਹੁੰਚਣ ਦੌਰਾਨ ਰਾਸ਼ਟਰੀ ਗੀਤ ਵਜਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਮੈਂ ਜਦੋਂ ਵੀ ਤੁਹਾਨੂੰ ਮਿਲਦਾ ਹਾਂ, ਤਾਂ ਜੋਸ਼ ਨਾਲ ਭਰ ਜਾਂਦਾ ਹਾਂ। ਅੱਜ ਇਕ ਵਾਰ ਫਿਰ ਮੈਨੂੰ ਇਹ ਮੌਕਾ ਮਿਲਿਆ ਹੈ।'' ਇਸ ਦੌਰਾਨ ਉਨ੍ਹਾਂ ਨੇ ਅਮਰੀਕਾ 'ਚ ਰਹਿ ਰਹੇ ਭਾਰਤੀ ਲੋਕਾਂ ਦੀ ਕਾਫੀ ਸ਼ਲਾਘਾ ਕੀਤੀ।
ਤਿੰਨ ਸਾਲ 'ਚ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦਾਗ ਨਹੀਂ
ਉਨ੍ਹਾਂ ਕਿਹਾ ਕਿ ਭਾਰਤ 'ਚ ਭ੍ਰਿਸ਼ਟਾਚਾਰ ਨਾਲ ਲੋਕਾਂ ਨੂੰ ਕਾਫੀ ਨਫਰਤ ਹੋ ਗਈ ਹੈ। ਮੇਰੀ ਸਰਕਾਰ 'ਚ ਹਾਲੇ ਤਕ ਭ੍ਰਿਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਾ ਹੈ। ਸਰਕਾਰ ਚਲਾਉਣ ਦੇ ਤਰੀਕੇ ਵੀ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਇਕ ਵਾਰ ਕਹਿਣ 'ਤੇ ਸਵਾ ਸੌ ਕਰੋੜ ਲੋਕਾਂ ਨੇ ਗੈਸ ਸਬਸਿਡੀ ਛੱਡ ਦਿੱਤੀ, ਜਿਸ ਨੂੰ ਗਰੀਬਾਂ 'ਚ ਵੰਢਿਆ ਜਾ ਰਿਹਾ ਹੈ। ਇਸ ਨਾਲ ਗਰੀਬਾਂ ਨੂੰ ਫਾਇਦਾ ਹੋਇਆ ਹੈ। ਤਕਨੀਕ ਦੇ ਜ਼ਰੀਏ ਦੇਸ਼ 'ਚ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਤਕਨੀਕੀਕਰਨ ਦੀ ਤਾਕਤ ਨੂੰ ਨੌਜਵਾਨ ਸਮਝਦੇ ਹਨ। ਯੂਰੀਆ ਦੀ ਅੱਜ ਦੇਸ਼ 'ਚ ਕੋਈ ਕਮੀ ਨਹੀਂ। ਪਹਿਲਾਂ ਯੂਰੀਆ ਦੀ ਲੰਬੀ ਲਾਈਨਾਂ ਲੱਗੀਆਂ ਹੁੰਦੀਆਂ ਸੀ। ਨੀਮਕੋਟਿੰਗ ਦੇ ਜ਼ਰੀਏ ਯੂਰੀਆ ਦੀ ਕਾਲਾ ਬਾਜ਼ਾਰੀ ਖਤਮ ਹੋ ਗਈ। ਤਕਨੀਕ ਦੇ ਜ਼ਰੀਏ ਭਾਰਤ ਨੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ।
ਸਰਜੀਕਲ ਸਟਰਾਈਕ 'ਤੇ ਬੋਲੋ ਪੀ.ਐੱਮ.
ਪਾਕਿਸਤਾਨ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਨੇ ਸਰਜੀਕਲ ਸਟਰਾਈਕ ਕਰਕੇ ਆਪਣੀ ਤਾਕਤ ਦਾ ਸਬੂਤ ਦਿੱਤਾ। ਭਾਰਤ ਨੇ ਇਹ ਸਮਝਾ ਦਿੱਤਾ ਹੈ ਕਿ ਅਸੀਂ ਅਮਨ-ਪਸੰਦ ਲੋਕ ਹਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਨਾਲ ਬੱਝੇ ਹੋਏ ਹਾਂ, ਨਹੀਂ ਤਾਂ ਅਸੀਂ ਕਰਾਰ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਸਰਜੀਕਲ ਸਟਰਾਈਕ 'ਤੇ ਦੁਨੀਆ ਦੇ ਕਿਸੇ ਵੀ ਦੇਸ਼ ਨੇ ਸਵਾਲ ਨਹੀਂ ਚੁੱਕਿਆ, ਸਗੋਂ ਜਦੋਂ ਅਸੀਂ ਸਰਜੀਕਲ ਸਟਰਾਈਕ ਕੀਤੀ ਤਾਂ ਦੁਨੀਆ ਨੂੰ ਸਾਡੀ ਤਾਕਤ ਦਾ ਅੰਦਾਜ਼ਾ ਹੋ ਗਿਆ। ਉਨ੍ਹਾਂ ਕਿਹਾ ਪਿਛਲੇ ਤਿੰਨ ਸਾਲਾਂ 'ਚ ਵਿਦੇਸ਼ 'ਚ ਫਸੇ 80 ਹਜ਼ਾਰ ਭਾਰਤੀਆਂ ਨੂੰ ਬਚਾ ਕੇ ਦੇਸ਼ ਵਾਪਸ ਲਿਆਂਦਾ ਗਿਆ। ਉਨ੍ਹਾਂ ਕਿਹਾ ਪਿਛਲੇ 20 ਸਾਲਾਂ ਦੌਰਾਨ ਦੇਸ਼ 'ਚ ਕਾਫੀ ਵੱਡਾ ਬਦਲਾਅ ਆਇਆ ਹੈ।