Punjab: ਵਿਆਹ 'ਚ ਬੈਂਡ-ਵਾਜਿਆਂ ਦੀ ਗੂੰਜ ਵਿਚਾਲੇ ਹੋ ਗਿਆ ਵੱਡਾ ਕਾਂਡ! ਥਾਣੇ ਪਹੁੰਚਿਆ ਪਰਿਵਾਰ
Saturday, Dec 13, 2025 - 03:37 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਇਕ ਵਿਆਹ ਸਮਾਗਮ 'ਚ ਗਈ ਇਕ ਔਰਤ ਦੇ ਗਲੇ ਵਿਚੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹੀਰੇ ਜੜਿਆ ਸੋਨੇ ਦਾ ਹਾਰ ਲੁੱਟ ਲਿਆ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਾਂਕਰ ਨੇ ਦੱਸਿਆ ਕਿ ਇਹ ਘਟਨਾ 4 ਦਸੰਬਰ 2025 ਨੂੰ ਉਸ ਦੇ ਭਰਾ ਲਖਨ ਦੇ ਵਿਆਹ ਦਾ ਵਿਆਹ ਸੀ। ਸਾਰੇ ਪ੍ਰੋਗਰਾਮ ਪੂਰੇ ਹੋਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਵ ਮਾਲ ਦੇ ਨੇੜੇ ਪਹੁੰਚੇ ਸਨ।
ਦੀਪਾਂਕਰ ਨੇ ਦੱਸਿਆ ਕਿ ਉਸ ਦੀ ਮਾਤਾ ਕਵਿਤਾ ਰਾਣੀ ਸਮੇਤ ਪਰਿਵਾਰ ਦੇ ਹੋਰ ਮੈਂਬਰ ਗੱਡੀਆਂ ਤੋਂ ਉਤਰ ਕੇ ਖੜ੍ਹੇ ਸਨ। ਜਿਵੇਂ ਹੀ ਬੈਂਡ ਵੱਜਣਾ ਸ਼ੁਰੂ ਹੋਇਆ, ਅਚਾਨਕ ਇਕ ਅਣਪਛਾਤਾ ਨੌਜਵਾਨ ਗ੍ਰੈਂਡ ਵਾਕ ਵਾਲੇ ਪਾਸਿਓਂ ਪੈਦਲ ਆਇਆ। ਉਸ ਨੇ ਦੀਪਾਂਕਰ ਦੀ ਮਾਤਾ ਕਵਿਤਾ ਰਾਣੀ ਨੂੰ ਜ਼ੋਰ ਨਾਲ ਧੱਕਾ ਮਾਰਿਆ ਅਤੇ ਉਨ੍ਹਾਂ ਦੇ ਗਲੇ ਵਿਚ ਪਾਇਆ ਹੋਇਆ ਸੋਨੇ ਅਤੇ ਹੀਰੇ ਨਾਲ ਜੜਿਆ ਹਾਰ ਝਪਟ ਲਿਆ। ਲੁੱਟੇ ਗਏ ਹਾਰ ਦਾ ਵਜ਼ਨ ਲਗਭਗ 5 ਤੋਲੇ ਦੱਸਿਆ ਗਿਆ ਹੈ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਆਪਣੇ ਉਸ ਸਾਥੀ ਨਾਲ ਮੌਕੇ ਤੋਂ ਫਰਾਰ ਹੋ ਗਿਆ ਜੋ ਉੱਥੇ ਮੋਟਰਸਾਈਕਲ 'ਤੇ ਮੌਜੂਦ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮੱਚ ਗਿਆ। ਪੀੜਤ ਪਰਿਵਾਰ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਉਹ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਲਈ ਪੁਲਸ ਵੱਲੋਂ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
